For the best experience, open
https://m.punjabitribuneonline.com
on your mobile browser.
Advertisement

ਯੂਥ ਲੀਡਰਸ਼ਿਪ ਕੈਂਪ ’ਚ ਸ਼ਮੂਲੀਅਤ

05:01 AM May 09, 2025 IST
ਯੂਥ ਲੀਡਰਸ਼ਿਪ ਕੈਂਪ ’ਚ ਸ਼ਮੂਲੀਅਤ
Advertisement

ਰਾਮਪੁਰਾ ਫੂਲ: ਡਾ. ਐੱਸਐੱਨ ਸੁਬਾਰਾਓ ਦੀ ਯਾਦ ਵਿੱਚ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਦੇ ਨੁਮੀ ਬੁੱਧ ਵਿਹਾਰ ਵਿੱਚ ਪੰਜ ਰੋਜ਼ਾ ਅੰਤਰਰਾਸ਼ਟਰੀ ਯੁਵਕ ਲੀਡਰਸ਼ਿਪ ਕੈਂਪ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਵਿੱਦਿਅਕ ਸੰਸਥਾ ਦੀਆਂ ਵਿਦਿਆਰਥਣਾਂ ਨੇ ਡਾ. ਹਰਜੀਤ ਕੌਰ ਦੀ ਅਗਵਾਈ ਵਿੱਚ ਹਿੱਸਾ ਲਿਆ। ਇਸ ਕੈਂਪ ਵਿੱਚ ਇੰਡੋਨੇਸ਼ੀਆ, ਨੇਪਾਲ ਅਤੇ ਪੰਜਾਬ ਸਮੇਤ ਭਾਰਤ ਦੇ ਕਈ ਰਾਜਾਂ ਦੇ ਵਾਲੰਟੀਅਰ ਸ਼ਾਮਲ ਸਨ। ਕੈਂਪ ਦੇ ਉਦਘਾਟਨੀ ਸਮਾਰੋਹ ਦੌਰਾਨ ਰਾਜ ਦੇ ਆਯੂਸ਼, ਫੂਡ ਸੇਫਟੀ ਅਤੇ ਡਰੱਗ ਮੰਤਰੀ ਦਯਾ ਸ਼ੰਕਰ ਮਿਸ਼ਰਾ ਦਿਆਲੂ ਨੇ ਬੁੱਧ ਦੀ ਧਰਤੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਭਾਰਤ ਵਰਤਮਾਨ ਸਮੇਂ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਸ਼ਾਂਤੀ, ਭਾਈਚਾਰੇ ਦਾ ਸੰਦੇਸ਼ ਦੇ ਰਿਹਾ ਹੈ। ਵਾਲੰਟੀਅਰਾਂ ਦੁਆਰਾ ਆਪਣੇ-ਆਪਣੇ ਖ਼ਿੱਤੇ ਨਾਲ ਸਬੰਧਤ ਰੀਤੀ ਰਿਵਾਜ਼ਾਂ, ਸਭਿਆਚਾਰਕ ਗਤੀਵਿਧੀਆਂ ਅਤੇ ਵਿਚਾਰਾਂ ਦਾ ਅਦਾਨ ਪ੍ਰਦਾਨ ਕੀਤਾ। ਸੰਸਥਾ ਦੀ ਪ੍ਰਿੰਸੀਪਲ ਡਾ. ਬਲਜੀਤ ਕੌਰ, ਮੈਨੇਜਿੰਗ ਡਾਇਰੈਕਟਰ ਯੁਵਰਾਜ ਗਰਗ ਅਤੇ ਸਮੁੱਚੀ ਪ੍ਰਬੰਧਕੀ ਕਮੇਟੀ ਦੁਆਰਾ ਉਕਤ ਵਾਲੰਟੀਅਰਾਂ ਨੂੰ ਵਧਾਈ ਦਿੱਤੀ ਗਈ। -ਖੇਤਰੀ ਪ੍ਰਤੀਨਿਧ

Advertisement

Advertisement
Advertisement
Advertisement
Author Image

Parwinder Singh

View all posts

Advertisement