ਵਿਦਿਆਰਥਣਾਂ ਨੂੰ ਪੋਸ਼ਟਿਕ ਆਹਰ ਲੈਣ ਲਈ ਪ੍ਰੇਰਿਆ

ਪੱਤਰ ਪ੍ਰੇਰਕ
ਲਹਿਰਾਗਾਗਾ, 20 ਸਤੰਬਰ

ਸੀਡੀਪੀਓ ਰਾਜ ਕੌਰ ਪੋਸ਼ਟਿਕ ਆਹਰ ਬਾਰੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਭਾਰਦਵਾਜ

ਅੱਜ ਇਥੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ’ਚ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਅਫ਼ਸਰ ਲਹਿਰਾਗਾਗਾ ਰਾਜ ਕੌਰ ਵੱਲੋਂ ਪਾਲਣ ਪੋਸ਼ਣ ਮਾਹ ਸਤੰਬਰ 2019 ਅਧੀਨ ਸਮਾਰੋਹ ਕਰਵਾਇਆ ਗਿਆ। ਇਸ ’ਚ ਉਨ੍ਹਾਂ 775 ਵਿਦਿਆਰਥਣਾਂ ਅਤੇ ਅਧਿਆਪਕਾਵਾਂ ਨੂੰ ਫਾਸਟ ਫੂਡ/ਬਾਹਰਲਾ ਖਾਣਾ ਨਾ ਖਾਣ ਸਬੰਧੀ ਸਹੁੰ ਚੁਕਾਈ। ਉਨ੍ਹਾਂ ਫਾਸਟ ਫੂਡ ਖਾਣ ਨਾਲ ਸਰੀਰ ਦੇ ਹੁੰਦੇ ਮਾਰੂ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਸਕੂਲ ਦੀ ਪ੍ਰਿੰਸੀਪਲ ਗੁਰਸ਼ਰਨ ਕੌਰ ਨੇ ਵੀ ਵਿਦਿਆਰਥਣਾਂ ਨੂੰ ਵੱਧ ਤੋਂ ਵੱਧ ਪੋਸ਼ਟਿਕ ਆਹਰ ਲੈਣ ਲਈ ਪ੍ਰੇਰਿਤ ਕੀਤਾ।
ਪੋਸ਼ਣ ਮੁਹਿੰਮ ਤਹਿਤ ਰੈਲੀ ਕੱਢੀ
ਧੂਰੀ (ਨਿੱਜੀ ਪੱਤਰ ਪ੍ਰੇਰਕ): ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਹਾਂਗੀਰ-ਕਹੇਰੂ ਵਿੱਚ ਪ੍ਰਿੰਸੀਪਲ ਸੁਰਿੰਦਰ ਕੌਰ ਦੀ ਅਗਵਾਈ ਹੇਠ ਪੋਸ਼ਣ ਮੁਹਿੰਮ ਤਹਿਤ ਸਵੇਰ ਦੀ ਸਭਾ ਵਿੱਚ ਲੈਕਚਰਾਰ ਦਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਤੂਲਿਤ ਭੋਜਨ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ। ਇਸ ਦੌਰਾਨ ਪਿੰਡ ਵਿੱਚ ਰੈਲੀ ਵੀ ਕੱਢੀ ਗਈ।

Tags :