ਵਿਦਿਆਰਥਣਾਂ ਦੀ ਨੌਕਰੀ ਲਈ ਚੋਣ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਸਤੰਬਰ

ਨੌਕਰੀ ਲਈ ਚੁਣੀਆਂ ਗਈਆਂ ਵਿਦਿਆਰਥਣਾਂ ਪ੍ਰਿੰਸੀਪਲ ਨਾਲ।

ਐਮਸੀਐਮ ਡੀਏਵੀ ਕਾਲਜ ਫਾਰ ਵਿਮੈਨ ਸੈਕਟਰ-36 ਵਿੱਚ ਅੱਜ ਪਲੇਸਮੈਂਟ ਮੁਹਿੰਮ ਚਲਾਈ ਗਈ ਜਿਸ ਵਿਚ ਛੇ ਵਿਦਿਆਰਥਣਾਂ ਦੀ ਜਨਰਲ ਮੈਨੇਜਰ ਦੀ ਅਸਾਮੀ ਲਈ ਚੋਣ ਹੋਈ। ਇਸ ਤੋਂ ਪਹਿਲਾਂ ਵਿਦਿਆਰਥਣਾਂ ਦੀ ਸਮੂਹ ਬਹਿਸ ਤੇ ਇੰਟਰਵਿਊ ਲਈ ਗਈ। ਇਸ ਦੌਰਾਨ ਕਾਲਜ ਦੇ ਪਲੇਸਮੈਂਟ ਸੈਲ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਨੂੰ ਨੌਕਰੀ ਲਈ ਹੁਣੇ ਤੋਂ ਤਿਆਰੀ ਕਰਨ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਵਧੀਆ ਇੰਟਰਵਿਊ ਦੇਣ ਦੇ ਗੁਰ ਵੀ ਦੱਸੇ। ਇਸ ਤੋਂ ਇਲਾਵਾ ਕਾਲਜ ਵਿਚ ਓਰੀਐਂਟੇਸ਼ਨ ਵੀ ਕਰਵਾਈ ਗਈ ਜਿਸ ਵਿਚ ਵੱਖ ਵੱਖ ਕੋਰਸਾਂ ਦੀਆਂ ਸਾਢੇ ਤਿੰਨ ਸੌ ਵਿਦਿਆਰਥੀਆਂ ਨੇ ਹਾਜ਼ਰੀ ਭਰੀ। ਦਿ ਟਰੇਨਿੰਗ ਅਕਾਦਮੀ ਚੰਡੀਗੜ੍ਹ ਦੇ ਸੰਸਥਾਪਕ ਰੋਹਿਤ ਬੇਰੀ ਨੇ ਹਵਾਬਾਜ਼ੀ ਵਿਭਾਗ ਵਿਚ ਨੌਕਰੀਆਂ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਵੀ ਪੀ ਸਕੂਲ ਪੈਡ ਟੈਕਨਾਲੋਜੀ ਦੇ ਅਵਧੇਸ਼ ਮਹਾਜਨ ਨੇ ਆਪਣੀ ਪੜ੍ਹਾਈ ਦੇ ਨਾਲ ਨਾਲ ਹੋਰ ਖੇਤਰਾਂ ਵਿਚ ਵੀ ਨਿਪੁੰਨ ਬਣਨ ਲਈ ਪ੍ਰੇਰਿਆ। ਅਸਿਸਟੈਂਟ ਪ੍ਰੋਫੈਸਰ ਡਾ. ਨਮਿਤਾ ਭੰਡਾਰੀ ਨੇ ਉਦਯੋਗ ਜਗਤ ਦੀ ਲੋੜ ਅਨੁਸਾਰ ਕਿੱਤਾ ਚੁਣਨ ਲਈ ਕਿਹਾ। ਕਾਲਜ ਦੀ ਸਾਬਕਾ ਵਿਦਿਆਰਥਣ ਤੇ ਟੌਮੀ ਹਿਲਫਿਗਰ ਦੀ ਫੈਸ਼ਨ ਸਲਾਹਕਾਰ ਸ਼ਿਵਾਲੀ ਗੌਤਮ ਨੇ ਕੈਂਪਸ ਪਲੇਸਮੈਂਟ ਦੇ ਫਾਇਦਿਆਂ ਬਾਰੇ ਜਾਣੂ ਕਰਵਾਇਆ।

 

Tags :