ਵਿਜੀਲੈਂਸ ਵੱਲੋਂ ਨਗਰ ਪੰਚਾਇਤ ਦਫ਼ਤਰ ’ਚ ਛਾਪਾ
05:10 AM Jul 06, 2025 IST
Advertisement
ਪੱਤਰ ਪ੍ਰੇਰਕ
ਹੰਢਿਆਇਆ, 5 ਜੁਲਾਈ
ਸਥਾਨਕ ਨਗਰ ਪੰਚਾਇਤ ਦਫ਼ਤਰ ਵਿੱਚ ਵਿਜੀਲੈਂਸ ਟੀਮ ਪਟਿਆਲਾ ਵੱਲੋਂ ਛਾਪਾ ਮਾਰਿਆ ਗਿਆ। ਇਸ ਦੌਰਾਨ ਟੀਮ ਦੇ ਅਧਿਕਾਰੀਆਂ ਵੱਲੋਂ ਦਫ਼ਤਰੀ ਕਰਮਚਾਰੀਆਂ ਤੋਂ ਪੁੱਛ ਪੜਤਾਲ ਕੀਤੀ ਗਈ। ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਭਾਵੇਂ ਇਸ ਬਾਰੇ ਪੱਤਰਕਾਰਾਂ ਨੂੰ ਕੁੱਝ ਨਹੀਂ ਦੱਸਿਆ ਗਿਆ ਪਰ ਸੂਤਰਾਂ ਤੋਂ ਪਤਾ ਲੱਗਿਆ ਕਿ ਵਿਜੀਲੈਂਸ ਟੀਮ ਵੱਲੋਂ ਜਦੋਂ ਕਰਮਚਾਰੀਆਂ ਤੋਂ ਫਾਈਲ ਮੰਗੀ ਗਈ ਪਹਿਲਾਂ ਤਾਂ ਉਹ ਕਹਿ ਰਹੇ ਸਨ ਸਬੰਧਤ ਫਾਈਲ ਜੇਈ ਕੋਲ ਹੈ। ਜਦੋਂ ਕਰਮਚਾਰੀ ਵੱਲੋਂ ਜੇਈ ਨੂੰ ਫ਼ੋਨ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਸ ਕੋਲ ਤਾਂ ਫਾਈਲ ਨਹੀਂ ਤੇ ਇਹ ਫਾਈਲ ਠੇਕੇਦਾਰ ਕੋਲ ਹੈ। ਇਹ ਵੀ ਪਤਾ ਲੱਗਿਆ ਹੈ ਕਿ ਵਿਜੀਲੈਂਸ ਟੀਮ ਇੱਕ ਕਰਮਚਾਰੀ ਨੂੰ ਆਪਣੇ ਨਾਲ ਲੈ ਗਈ।
Advertisement
Advertisement
Advertisement
Advertisement