ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਏ

ਸੁਖਦੇਵ ਸਿੰਘ ਢੀਂਡਸਾ ਦਾ ਸਵਾਗਤ ਕਰਦੇ ਹੋਏ ਹਰਮਨਜੀਤ ਸਿੰਘ, ਡਾ. ਐਸ.ਐਸ. ਮਿਨਹਾਸ ਤੇ ਹੋਰ। -ਫੋਟੋ : ਕੁਲਦੀਪ ਸਿੰਘ

ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਅਗਸਤ
ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿੱਚ ਹਰਮਨਜੀਤ ਸਿਸ਼ਘ (ਪ੍ਰਧਾਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ) ਦੀ ਵਾਤਾਵਰਣ ਪੱਖੀ ਸੋਚ ਸਦਕਾ ਬੂਟੇ ਲਗਾਉਣ ਦਾ ਉਪਰਾਲਾ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸੁਖਦੇਵ ਸਿੰਘ ਢੀਂਡਸਾ ਨੇ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਪਰਮਜੀਤ ਸਿੰਘ ਰਾਣਾ (ਕੌਂਸਲਰ ਅਤੇ ਸਾਬਕਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ), ਅੰਮ੍ਰਿਤਾ ਕੌਰ , ਐਲ.ਜੀ. ਅਤੇ ਗੁਰਮੀਤ ਸਿੰਘ ਸੁਹੇਲ ਨੇ ਹਾਜ਼ਰੀ ਭਰੀ।
ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਨਾਲ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਵੀ ਸ਼ਾਮਲ ਕੀਤਾ ਗਿਆ। ਇਸ ਮਗਰੋਂ ਸਕੂਲ ਦੇ ਸਪੈਸ਼ਲ ਬੱਚਿਆਂ ਨੇ ਆਏ ਪਤਵੰਤਿਆਂ ਨਾਲ ਰਲ ਕੇ ਬੂਟੇ ਲਗਾਉਣ ਦੀ ਰਸਮ ਅਦਾ ਕੀਤੀ। ਸੁਖਦੇਵ ਸਿੰਘ ਢੀਂਡਸਾ ਨੇ ਸਪੈਸ਼ਲ ਵਿਦਿਆਰਥੀਆਂ ਲਈ ਸਕੂਲ ਚਲਾਉਣ ਲਈ ਪ੍ਰਬੰਧਕਾਂ ਅਤੇ ਡਾ. ਮਿਨਹਾਸ ਦੁਆਰਾ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿਵਾਇਆ ਕਿ ਸੱਚੇ ਵਿਚਾਰਾਂ ਅਤੇ ਬੁਨਿਆਦੀ ਢਾਂਚੇ ਦੇ ਪ੍ਰਚਾਰ ਲਈ ਜੋ ਵੀ ਮਦਦ ਦੀ ਜ਼ਰੂਰਤ ਹੈ, ਉਹ ਮਦਦ ਕਰਨਗੇ।
ਇਸ ਮੌਕੇ ਸਕੂਲ ਪ੍ਰਬੰਧੀ ਕਮੇਟੀ ਦੇ ਚੇਅਰਮੈਨ ਸੁੰਦਰ ਸਿੰਘ ਨਾਰੰਗ, ਸੀਨੀਅਰ ਮੀਤ ਪ੍ਰਧਾਨ ਐਚ.ਐਸ. ਭਾਟੀਆ, ਮੀਤ ਪ੍ਰਧਾਨ ਸਤਨਾਮ ਸਿੰਘ ਬਜਾਜ, ਸਕੱਤਰ ਹਰਿੰਦਰ ਸਿੰਘ, ਜੁਆਇੰਟ ਸਕੱਤਰ ਗੁਰਤੇਜ ਸਿੰਘ, ਐਸ.ਟੀ. ਸਕੱਤਰ ਮੋਹਨ ਸਿੰਘ, ਸਟੋਰ ਇੰਚਾਰਜ ਸਰਬਜੀਤ ਸਿੰਘ ਮਠਾਰੂ, ਸੀਨੀਅਰ ਖ਼ਜ਼ਾਨਚੀ ਪ੍ਰੀਤ ਪ੍ਰਤਾਪ ਸਿੰਘ, ਮੈਨੇਜਰ ਜਤਿੰਦਰ ਸਿੰਘ ਸੋਢੀ ਵੀ ਮੌਜੂਦ ਸਨ।