ਸੁਭਾਸ਼ ਚੰਦਰਸਮਾਣਾ 6 ਜੂਨਸਰਬੱਤ ਦਾ ਭਲਾ ਸਮਾਜ ਸੇਵੀ ਸੰਸਥਾ ਵੱਲੋਂ ਵਿਚਾਰ ਯੋਗ ਵਿਸ਼ਿਆਂ ‘ਵਾਤਾਵਰਨ ਅਤੇ ਰੁੱਖ’, ‘ਖੇਤੀ ਦਿਸ਼ਾ ਅਤੇ ਦਸ਼ਾ’ ਤੇ ਦੁਨੀਆਂ ਦੇ ਬਦਲਦੇ ਹਲਾਤਾਂ ’ਚ ਭਾਰਤ ਅਤੇ ਪੰਜਾਬ ਦੇ ਭਵਿੱਖ ਬਾਰੇ ਮਾਤਾ ਨੈਣਾਂ ਆਰੀਆ ਧਰਮਸ਼ਾਲਾ ਵਿਚ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ 40 ਪਿੰਡਾਂ ਦੇ ਲੋਕਾਂ ਨੇ ਹਿੱਸਾ ਲੈ ਕੇ ਮਾਹਿਰਾਂ ਦੇ ਵਿਚਾਰ ਸੁਣੇ।ਸਰਬੱਤ ਦਾ ਭਲਾ ਸੰਸਥਾ ਪ੍ਰਧਾਨ ਅਤੇ ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਡਾ. ਇੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਖੇਤੀ ਸੈਕਟਰ ਦੀਆਂ ਅਣਦੇਖੀ ਅਤੇ ਰੁੱਖਾਂ ਦੀ ਅਣਹੋਂਦ ਵੱਡੀ ਪੱਧਰ ’ਤੇ ਘਾਤਕ ਸਿੱਧ ਹੋ ਰਹੀ ਹੈ, ਜਿਸ ਦਾ ਮੁੱਖ ਕਾਰਨ ਹੈ ਕਿ ਸਰਕਾਰਾਂ ਆਪਣੀ ਮੁੱਢਲੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਹਨ। ਸਮਾਜ ਚਿੰਤਕ ਅਤੇ ਅਰਥ ਸਾਸਤਰੀ ਪ੍ਰੋ. ਮਨਜੀਤ ਸਿੰਘ ਨੇ ਜਮਹੂਰੀਅਤ ਨੂੰ ਬਚਾਉਣ ਲਈ ਲੋਕਾਂ ਨੂੰ ਇੱਕਜੁਟ ਹੋਣ ਦੀ ਅਪੀਲ ਕੀਤੀ।ਡਾ. ਰਾਜਿੰਦਰਪਾਲ ਔਲਖ ਖੇਤੀ ਚਿੰਤਕ ਅਤੇ ਡਾ. ਰਜਨੀਸ਼ ਕੁਮਾਰ ਵਾਤਾਵਰਨ ਚਿੰਤਕ ਨੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਦਿਲਬਰ ਖਾਨ ਪ੍ਰਧਾਨ ਮਜਲਿਸ ਅਹਰਾਰ (ਇਸਲਾਮ), ਉਦਯੋਗਪਤੀ ਗਿਆਨ ਚੰਦ ਕਟਾਰੀਆ, ਪਵਨ ਸਾਸ਼ਤਰੀ, ਅੰਗਰੇਜ਼ ਸਿੰਘ ਰਤਨਹੇੜੀ,ਲਖਵਿੰਦਰ ਸਿੰਘ ਸੰਧੂ, ਰਮਨਦੀਪ ਸਿੰਘ ਸਿੱਧੂ, ਸਰਪੰਚ ਗੁਰਨਾਮ ਸਿੰਘ ਗਿੱਲ, ਦਲਜੀਤ ਸਿੰਘ ਚੱਕ ਅੰਮਿਤਸਰੀਆ, ਬ੍ਰਿਸ਼ਭਾਨ ਕਾਂਸਲ, ਧਰਮਪਾਲ ਗਰਗ, ਦਰਸ਼ਨ ਸਿੰਘ ਕਾਦਰਾਬਾਦ , ਬਲਬੀਰ ਸਿੰਘ ਤੱਤਲਾ, ਲਖਵੀਰ ਸਿੰਘ ਅਸਰਪੁਰ ਅਤੇ ਜਸਵੰਤ ਸਿੰਘ ਸੱਗੂ ਹਾਜ਼ਰ ਸਨ।