‘ਵਸੁਧੈਵ ਕੁਟੁੰਬਕਮ’ ’ਤੇ ਦੋ ਰੋਜ਼ਾ ਕੌਮੀ ਸੈਮੀਨਾਰ
ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 2 ਫ਼ਰਵਰੀ
ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਸਮਾਜਿਕ ਵਿਗਿਆਨ ਅਤੇ ਭਾਸ਼ਾਵਾਂ ਫੈਕਲਟੀ ਵੱਲੋਂ ਆਈਸੀਐੱਸਐੱਸਆਰ ਦੇ ਸਹਿਯੋਗ ਨਾਲ ‘ਵਸੁਧੈਵ ਕੁਟੁੰਬਕਮ: ਸੰਪੂਰਨ ਮਨੁੱਖੀ ਵਿਕਾਸ ਲਈ ਇੱਕ ਭਾਰਤ-ਕੇਂਦਰਿਤ ਪਹੁੰਚ’ ਸਿਰਲੇਖ ’ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਉਦੇਸ਼ ਆਲਮੀ ਏਕਤਾ ਅਤੇ ਸੰਪੂਰਨ ਮਨੁੱਖੀ ਤਰੱਕੀ ’ਤੇ ਭਾਰਤੀ ਦਾਰਸ਼ਨਿਕ ਦ੍ਰਿਸ਼ਟੀਕੋਣ ਦੀ ਪੜਚੋਲ ਕਰਨਾ ਸੀ। ਸਮਾਗਮ ਵਿੱਚ ਚਾਂਸਲਰ ਡਾ. ਜ਼ੋਰਾ ਸਿੰਘ ਨੇ ਮੁੱਖ-ਮਹਿਮਾਨ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪਹਿਲੇ ਦਿਨ ਦੇ ਉਦਘਾਟਨੀ ਸਮਾਰੋਹ ਵਿੱਚ ਉੱਘੇ ਵਿਦਵਾਨਾਂ ਅਤੇ ਵਿਚਾਰਵਾਨਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਪ੍ਰੋ. (ਡਾ.) ਕੁਲਦੀਪ ਅਗਨੀਹੋਤਰੀ, ਕਾਰਜਕਾਰੀ ਵਾਈਸ ਚੇਅਰਮੈਨ, ਹਰਿਆਣਾ ਸਾਹਿਤ ਅਤੇ ਸੰਸਕ੍ਰਿਤ ਅਕਾਦਮੀ ਪੰਚਕੂਲਾ, ਉਮੇਂਦਰ ਦੱਤ, ਡਾ. ਰਜਨੀਸ਼ ਅਰੋੜਾ, ਪ੍ਰੋ. ਹਰਪਾਲ ਸਿੰਘ, ਪ੍ਰੋ. ਬਾਵਾ ਸਿੰਘ ਸਾਬਕਾ ਚੇਅਰਮੈਨ, ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ, ਪ੍ਰੋ. ਅਵਤਾਰ ਸਿੰਘ ਰਾਮਗੜ੍ਹੀਆ ਕਾਲਜ ਫਗਵਾੜਾ ਅਤੇ ਡਾ. ਰਮੇਸ਼ ਅਰੋੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਮੁੱਖ ਬੁਲਾਰੇ ਸ਼ਾਮਲ ਸਨ।