ਸੁਨਾਮ ਊਧਮ ਸਿੰਘ ਵਾਲਾ: ਵਪਾਰ ਮੰਡਲ ਸੁਨਾਮ ਊਧਮ ਸਿੰਘ ਵਾਲਾ ਵੱਲੋਂ ਪ੍ਰਧਾਨ ਪਵਨ ਕੁਮਾਰ ਗੁੱਜਰਾਂ ਦੀ ਅਗਵਾਈ ਵਿਚ ਧੂਰੀ ਨੇੜਲੀ ਬੱਬਨਪੁਰ ਨਹਿਰ ਵਿੱਚ ਛਾਲ ਮਾਰ ਕੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਇਕ ਪ੍ਰਦਰਸ਼ਨਕਾਰੀ ਅਧਿਆਪਕ ਦੀ ਜਾਨ ਬਚਾਉਣ ਵਾਲੇ ਡੀਐੱਸਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਨੂੰ ਵਿਸ਼ੇਸ਼ ਤੌਰ ਤੇ ਬਹਾਦਰੀ ਪੁਰਸਕਾਰ ਨਾਲ ਸਨਮਾਨਿਆ। ਸ਼ਹਿਰ ਦੇ ਉੱਘੇ ਕਾਰੋਬਾਰੀ ਸੋਮ ਨਾਥ ਵਰਮਾ ਅਤੇ ਰਾਕੇਸ਼ ਕੁਮਾਰ ਜਿੰਦਲ ਕਾਕਾ ਜਖੇਪਲੀਆ ਨੇ ਡੀਐੱਸਪੀ ਖਹਿਰਾ ਵੱਲੋਂ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਇਕ ਪ੍ਰਦਰਸ਼ਨਕਾਰੀ ਅਧਿਆਪਕ ਦੀ ਜਾਨ ਬਚਾਉਣ ਦੀ ਸ਼ਲਾਘਾ ਕੀਤੀ। ਇਸ ਮੌਕੇ ਉੱਜਵਲ ਜੈਨ ਅਤੇ ਸੁਭਾਸ਼ ਕੁਮਾਰ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ