ਮਲੌਦ: ਨੇੜਲੇ ਪਿੰਡ ਬੇਰਕਲਾਂ ਵਿੱਚ ਸੋਹਣ ਸਿੰਘ ਕੈਨੇਡਾ ਦੇ ਪਿਤਾ ਭਗਵਾਨ ਸਿੰਘ ਸਾਬਕਾ ਸਰਪੰਚ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਲੋੜਵੰਦ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ। ਇਸ ਮੌਕੇ ਵਿਸੇਸ਼ ਤੌਰ ’ਤੇ ਪੁੱਜੇ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਤੇ ਬਲਾਕ ਸਮਿਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਪਰਵਾਸੀ ਭਰਾ ਸੋਹਣ ਸਿੰਘ ਕੈਨੇਡਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਰਵਾਸੀ ਪਰਿਵਾਰ ਦਾ ਵੱਡਾ ਉਪਰਾਲਾ ਹੈ ਜੋ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਮਦਦ ਕਰਦੇ ਹਨ। ਇਸ ਮੌਕੇ ਹਰਪ੍ਰੀਤ ਸਿੰਘ ਸੇਠ, ਸਾਬਕਾ ਸਰਪੰਚ ਧਰਮਪਾਲ ਸਿੰਘ, ਨਿਰਭੈ ਸਿੰਘ ਗਿੱਲ, ਧਲਵੰਤ ਸਿੰਘ ਗਿੱਲ, ਪੰਚ ਅਮਰੀਕ ਸਿੰਘ, ਮਾਸਟਰ ਹਰਜੋਤ ਸਿੰਘ ਲੰਬੜਦਾਰ, ਬਲਜਿੰਦਰ ਸਿੰਘ ਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ। -ਪੱਤਰ ਪ੍ਰੇਰਕ