ਲਹਿਰਾਗਾਗਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਜਥੇਦਾਰ ਰਾਮਪਾਲ ਸਿੰਘ ਬੈਹਣੀਵਾਲ ਸੀਨੀਅਰ ਮੈਂਬਰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਅੱਜ ਸਥਾਨਕ ਗੁਰਦੁਆਰਾ ਸਾਹਿਬ ਵਿੱਚ ਆਪਣੇ ਅਖਤਿਆਰੀ ਕੋਟੇ ਵਿੱਚੋਂ ਜ਼ਰੂਰਤਮੰਦ ਗਰੀਬ ਪਰਿਵਾਰਾਂ ਨੂੰ ਆਰਥਿਕ ਮਦਦ ਦੇਣ ਲਈ ਚੈੱਕ ਵੰਡੇ ਗਏ। ਲੋਕ ਕਲਾ ਮੰਚ ਵੈਲਫੇਅਰ ਕਮੇਟੀ ਦੇ ਪ੍ਰਧਾਨ ਅਸ਼ੋਕ ਮਸਤੀ ਅਤੇ ਮੰਚ ਦੇ ਸੀਨੀਅਰ ਆਗੂ ਮਨਜੀਤ ਸ਼ਰਮਾ ਜੇਈ ਨੇ ਦੱਸਿਆ ਕਿ ਮੰਚ ਕੋਲ ਇੱਕ ਗਰੀਬ ਪਰਿਵਾਰ ਨੇ ਆਰਥਿਕ ਮਦਦ ਲਈ ਬੇਨਤੀ ਕੀਤੀ ਸੀ, ਜਿਸ ਬਾਰੇ ਮੰਚ ਨੇ ਸਮਾਜ ਸੇਵੀ ਜਥੇਦਾਰ ਰਾਮਪਾਲ ਸਿੰਘ ਬੈਹਣੀਵਾਲ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਪਰਿਵਾਰ ਦੀ ਮਦਦ ਲਈ 5100 ਰੁਪਏ ਦਾ ਚੈੱਕ ਦਿੱਤਾ। ਇਸ ਮੌਕੇ ਛੱਜੂ ਸਿੰਘ ਸੇਖੂਵਾਸ,ਮਿਸਤਰੀ ਜਗਤਾਰ ਸਿੰਘ ਭੁੱਲਰ, ਮੁਨਸ਼ੀ ਰਜਿੰਦਰ ਸਿੰਘ ਬਿੱਟੂ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ। -ਪੱਤਰ ਪ੍ਰੇਰਕ