ਲੋਕ ਸੇਵਾ ਸੁਸਾਇਟੀ ਵੱਲੋਂ ਸਿਹਤ ਜਾਂਚ ਕੈਂਪ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 8 ਜੂਨ
ਮਰਹੂਮ ਸੁਸ਼ੀਲ ਜੈਨ ਪੁੱਤਰ ਸੁਤੰਤਰਤਾ ਸੈਨਾਨੀ ਦਿਆ ਚੰਦ ਜੈਨ ਦੀ ਯਾਦ ਵਿੱਚ ਲੋਕ ਸੇਵਾ ਸੁਸਾਇਟੀ ਵੱਲੋਂ ਸੀਐੱਮਸੀ ਹਸਪਤਾਲ ਦੇ ਸਹਿਯੋਗ ਨਾਲ ਅੱਜ ਇਥੇ ਚਮੜੀ, ਹੱਡੀਆਂ ਤੇ ਜੋੜਾਂ, ਨੱਕ, ਕੰਨ, ਗਲ਼ ਅਤੇ ਜਰਨਲ ਰੋਗਾਂ ਦਾ ਮੁਫ਼ਤ ਚੈਕਅਪ ਕੈਂਪ ਲਗਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਰਜਿੰਦਰ ਜੈਨ ਕਾਕਾ, ਸੈਕਟਰੀ ਡਾਕਟਰ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਵਿੱਚ ਲਗਾਏ ਕੈਂਪ ਦਾ ਉਦਘਾਟਨ ਹਰਸ਼ ਜੈਨ ਅਤੇ ਡਾਕਟਰ ਮੁਨੀਸ਼ ਜੈਨ ਨੇ ਕੀਤਾ। ਚੇਅਰਮੈਨ ਅਰੋੜਾ ਅਤੇ ਪ੍ਰਧਾਨ ਰਜਿੰਦਰ ਜੈਨ ਕਾਕਾ ਨੇ ਦੱਸਿਆ ਕਿ ਅੱਜ ਦੇ ਕੈਂਪ ਵਿੱਚ ਹੱਡੀਆਂ ਦੇ ਮਾਹਰ ਡਾਕਟਰ ਸਲੋਨ, ਈਐਨਟੀ ਦੇ ਡਾਕਟਰ ਬਿਬਨ, ਜਰਨਲ ਰੋਗਾਂ ਦੇ ਮਾਹਿਰ ਡਾਕਟਰ ਸ਼ੀਨਮ ਅਤੇ ਚਮੜੀ ਰੋਗਾਂ ਦੇ ਮਾਹਿਰ ਡਾਕਟਰ ਪ੍ਰਭਸਿਮਰਨ ਨੇ 154 ਮਰੀਜ਼ਾਂ ਦਾ ਚੈਕਅਪ ਕਰਦਿਆਂ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ। 42 ਮਰੀਜ਼ਾਂ ਦਾ ਸ਼ੂਗਰ ਟੈਸਟ ਵੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਨੂੰ ਬਿਮਾਰੀਆਂ ਤੋਂ ਬਚਣ ਦੇ ਨੁਕਤੇ ਵੀ ਦੱਸੇ ਗਏ ਤਾਂ ਕਿ ਮਰੀਜ਼ ਬਿਮਾਰੀ ਦੀ ਜਕੜ ਵਿੱਚ ਨਾ ਆ ਸਕਣ। ਇਸ ਮੌਕੇ ਸਰਪ੍ਰਸਤ ਰਜਿੰਦਰ ਜੈਨ, ਗੋਪਾਲ ਗੁਪਤਾ, ਜਸਵੰਤ ਸਿੰਘ, ਅਨਿਲ ਮਲਹੋਤਰਾ, ਮੁਕੇਸ਼ ਗੁਪਤਾ, ਪ੍ਰਸ਼ੋਤਮ ਅਗਰਵਾਲ, ਮਨੋਹਰ ਸਿੰਘ ਟੱਕਰ, ਕਮਲ ਗੁਪਤਾ ਆਦਿ ਸੁਸਾਇਟੀ ਮੈਂਬਰਾਂ ਤੋਂ ਜੈਨ ਪਰਿਵਾਰ ਦੇ ਮੈਂਬਰ ਹਾਜ਼ਰ ਸਨ।