ਲੋਕ ਸਾਹਿਤ ਸੰਗਮ ਦੀ ਬੈਠਕ ’ਚ ਕਵੀਆਂ ਨੇ ਰੰਗ ਬੰਨ੍ਹਿਆ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 6 ਮਾਰਚ
ਲੋਕ ਸਾਹਿਤ ਸੰਗਮ ਰਾਜਪੁਰਾ ਦੀ ਸਾਹਿਤਕ ਬੈਠਕ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਰੋਟਰੀ ਭਵਨ ਵਿੱਚ ਹੋਈ। ਮੀਟਿੰਗ ਦਾ ਆਗਾਜ਼ ਕਰਮ ਸਿੰਘ ਹਕੀਰ ਨੇ ‘ਮੈਨੂੰ ਪੀੜ ਯਾਰੋ ਬੜੀ ਪੀੜ ਹੁੰਦੀ ਏ’ ਸੁਣਾ ਕੇ ਸਮਾਜ ਵਿਚ ਹੋ ਰਹੀਆਂ ਬੇਨਿਯਮੀਆਂ ਬਾਰੇ ਬਿਆਨ ਕੀਤਾ। ਰਵਿੰਦਰ ਕ੍ਰਿਸ਼ਨ ਨੇ ਗੀਤ ‘ਧੀਆਂ ਨੂੰ ਜਵਾਈ ਲੈ ਗਏ ਪੁੱਤਰਾਂ ਨੂੰ ਲੈ ਗਈਆਂ ਨੂੰਹਾਂ, ਸੁੰਨੀਆਂ ਪਈਆਂ ਬਰੂਹਾਂ ਯਾਰੋ’ ਸੁਣਾ ਕੇ ਅਜੋਕੇ ਤਾਣੇ-ਬਾਣੇ ’ਤੇ ਤਨਜ਼ ਕੱਸਿਆ। ਹਰਪਾਲ ਸਿੰਘ ਪਾਲ ਨੇ ਭਾਈ ਦਿਆ ਸਿੰਘ ਢਾਡੀ ਦੀ ਵਾਰ, ਹਰਿ ਸੁਬੇਗ ਸਿੰਘ ਪੰਜਾਬੀ ਯੂਨੀਵਰਸਿਟੀ ਨੇ ਗੁਰੂ ਅੰਗਦ ਦੇਵ ਦੀ ਜੀਵਨੀ, ਭਾਈ ਰਣਜੀਤ ਸਿੰਘ ਫ਼ਤਿਹਗੜ੍ਹ ਸਾਹਿਬ ਨੇ ‘ਸਵੇਰਾ ਚੰਗਾ ਲੱਗਦਾ ਏ’, ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਨੇ ‘ਅਸੀਂ ਕਹੀ ਕੁਹਾੜੀ ਵਾਹੁੰਦੇ’, ਸੁਰਿੰਦਰ ਕੌਰ ਬਾੜਾ ਨੇ ‘ਅਸਾਂ ਜਾਗ ਕੇ ਰਾਤ ਲੰਘਾਈ ਸੱਜਣਾ ਵੇ’, ਸੁਨੀਤਾ ਦੇਸਰਾਜ ਨੇ ਆਪਣੀ ਭਤੀਜੀ ਦੀ ਦਾਸਤਾਂ ਸੁਣਾਈ। ਇਸ ਉਪਰੰਤ ਹਰਚਰਨ ਪ੍ਰੀਤ ਸਿੰਘ, ਪ੍ਰਿੰਸੀਪਲ ਲਵਲੀ ਸਲੂਜਾ ਪੰਨੂ, ਇੰਦਰਜੀਤ ਲਾਂਬਾ, ਗੁਰਵਿੰਦਰ ਦੀਪ ਤੇ ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਆਦਿ ਨੇ ਆਪਣੀਆਂ ਰਚਨਾਵਾਂ ਨਾਲ ਰੰਗ ਬੰਨ੍ਹਿਆ।