ਲੋਕਾਂ ਨੇ ਸੋਸ਼ਲ ਡਿਸਟੈਂਸ ਰੱਖਣ ਦੀਆਂ ਉਡਾਈਆਂ ਧੱਜੀਆਂ

ਵੱਖ-ਵੱਖ ਬੈਂਕਾ ਦੇ ਬਾਹਰ ਲੱਗੀ ਭੀੜ ਦਾ ਦ੍ਰਿਸ਼। -ਫੋਟੋ: ਸੁਭਾਸ਼ ਚੰਦਰ

ਸੁਭਾਸ਼ ਚੰਦਰ
ਸਮਾਣਾ, 3 ਅਪਰੈਲ
ਇੱਥੇ ਅੱਜ ਸ਼ੁੱਕਰਵਾਰ ਨੂੰ ਸਰਕਾਰੀ ਹੁਕਮਾਂ ਅਨੁਸਾਰ ਸ਼ਹਿਰ ਵਿੱਚ ਬੈਂਕਾਂ ਦੀਆਂ ਸ਼ਾਖਾਵਾਂ ਖੁੱਲ੍ਹੀਆਂ ਰਹੀਆਂ ਪਰ ਪੰਜਾਬ ਐਂਡ ਸਿੰਧ ਬੈਂਕ ਸ਼ਾਖਾ ਸਮਾਣਾ ਦਾ ਸਿਸਟਮ ਨਾ ਚੱਲਣ ਕਾਰਨ ਲੋਕਾਂ ਨੂੰ ਨਿਰਾਸ਼ ਹੋ ਕੇ ਖਾਲੀ ਹੱਥ ਵਾਪਸ ਮੁੜਨਾ ਪਿਆ। ਕਈ ਬੈਂਕਾਂ ਦੀਆਂ ਬਰਾਚਾਂ ਅੱਗੇ ਲੰਮੀਆਂ-ਲੰਮੀਆਂ ਲਾਈਨਾਂ ਵੇਖਣ ਨੂੰ ਮਿਲਿਆ ਜੋ ਕਰਫਿਊ ਵਿਚ ਦਿੱਤੀ ਹਿਦਾਇਤ ਸੋਸ਼ਲ ਡਿਸਟੈਂਸ ਦਾ ਮੂੰਹ ਚਿੜਾ ਰਹੀ ਸੀ। ਜਿਸਦੀ ਇੱਕ ਵੀਡਿਓ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਸ਼ਪ੍ਰਸ਼ਾਸਨ ਦੇ ਧਿਆਨ ਵਿਚ ਲਿਆਦਾਂ ਜਿਸ ਤੋਂ ਬਾਅਦ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਭੀੜ ਨੂੰ ਕਾਬੂ ਕਰਕੇ ਉਨ੍ਹਾਂ ਨਿਸ਼ਾਨ ਲਗਾ ਕੇ ਸੋਸ਼ਲ ਡਿਸਟੈਂਸ ਅਨੁਸਾਰ ਫਾਸਲੇ ’ਤੇ ਖੜ੍ਹਾ ਕੀਤਾ। ਸਮਾਣਾ(ਅਸ਼ਵਨੀ ਗਰਗ): ਇਥੇ ਅੱਜ ਕਈ ਦਿਨਾਂ ਬਾਅਦ ਖੁੱਲ੍ਹੇ ਬੈਂਕਾਂ ਵਿਚ ਅੱਜ ਪੈਨਸ਼ਨ ਕਡਵਾਉਣ ਲਈ ਬੈਂਕ ਅੱਗੇ ਲੋਕਾਂ ਦਾ ਵੱਡਾ ਤਾਂਤਾਂ ਲੱਗ ਗਿਆ, ਜਿਸ ਦੌਰਾਨ ਸੋਸ਼ਲ ਡਿਸਟੈਂਸ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ ਪੁਲੀਸ ਪ੍ਰਸ਼ਾਸਨ ਵੀ ਸੋਸ਼ਲ ਡਿਸਟੈਂਸ ਬਣਾਉਣ ਲਈ ਅਸਫ਼ਲ ਰਿਹਾ।
ਧੂਰੀ(ਨਿੱਜੀ ਪੱਤਰ ਪ੍ਰੇਰਕ): ਬੀਤੇ ਕਈ ਦਿਨਾਂ ਤੋਂ ਚੱਲ ਰਹੇ ਕਰਫਿਊ ਕਰਕੇ ਲੋਕਾਂ ਨੂੰ ਪੈਸੇ ਸਬੰਧੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਦੇਸ਼ ਭਰ ਵਿੱਚ ਅਚਾਨਕ ਹੀ ਲੌਕਡਾਊਨ ਦਾ ਐਲਾਨ ਹੋ ਗਿਆ ਹੈ ਅਤੇ ਲੋਕਾਂ ਦੇ ਘਰਾਂ ਵਿੱਚ ਬਹੁਤ ਘੱਟ ਪੂੰਜੀ ਸੀ ਜਿਸ ਕਾਕਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ,ਅੱਜ ਕਈ ਦਿਨਾਂ ਬਾਅਦ ਬੈਂਕ ਖੁੱਲ੍ਹੇ ਤੇ ਲੋਕਾਂ ਨੇ ਬੈਂਕ ਵਿਚ ਜਾ ਕੇ ਲੈਣ ਦੇਣ ਕੀਤਾ ਅਤੇ ਉਨ੍ਹਾਂ ਨੇ ਮੰਗ ਕੀਤੀ ਬੈਂਕ ਇਸੇ ਤਰ੍ਹਾਂ ਖੁਲ੍ਹੇ ਰਹਿਣ।

ਪੈਨਸ਼ਨਰਾਂ ਨੂੰ ਬੈਂਕ ਜਾਣੋ ਰੋਕ ਨਹੀਂ ਸਕਿਆ ਕਰੋਨਾ ਦਾ ਖੌਫ਼

ਲਹਿਰਾਗਾਗਾ(ਪੱਤਰ ਪ੍ਰੇਰਕ): ਅੱਜ ਇੱਥੇ ਕਰੀਬ ਦਸ ਦਿਨਾਂ ਮਗਰੋਂ ਪਹਿਲੇ ਦਿਨ ਬੈਂਕਾਂ ਖਪਤਕਾਰਾਂ ਲਈ ਖੁਲ੍ਹੀਆਂ ਤਾਂ ਖਪਤਕਾਰਾਂ ਦੀਆਂ ਲੰਬੀਆਂ ਲਾਈਨਾਂ ਸੜਕਾਂ ਤੱਕ ਪਹੁੰਚ ਗਈਆਂ ਪਰ ਬੈਂਕ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੇ ਬੈਂਕ ਪਹੁੰਚੇ ਖਪਤਕਾਰਾਂ ਨੂੰ ਕਰੋਨਾਵਾਇਰਸ ਤੋਂ ਬਚਾਅ ਲਈ ਸੋਸ਼ਲ ਡਿਸਟੈਂਸ ਲਈ ਜਾਗਰੂਕ ਨਾ ਕਰਨ ਕਰਕੇ ਲੋਕਾਂ ਇੱਕ ਦੂਜੇ ਨਾਲ ਪੂਰੀ ਤਰ੍ਹਾਂ ਜੁੜ ਕੇ ਖੜ੍ਹੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਬੇਸ਼ੱਕ ਚਰਚਾ ਹੈ ਕਿ ਕਰੋਨਾਵਾਈਰਸ 60-65 ਸਾਲ ਉਮਰ ਦੇ ਬਜ਼ੁਰਗਾਂ ਨੂੰ ਵਧੇਰੇ ਮਾਰ ਕਰਦਾ ਹੈ ਅਤੇ ਬੈਂਕਾਂ ’ਚ ਸਰਕਾਰੀ ਪੈਨਸ਼ਨ ਦੇ ਲਾਭ ਪਾਤਰੀ ਅਜ਼ਿਹੀ ਸਥਿਤੀ ਦੇ ਸਨ। ਉਧਰ ਮਸਲਾ ਪ੍ਰਸ਼ਾਸਨ ਅਤੇ ਬੈਂਕ ਅਧਿਕਾਰੀਆਂ ਕੋਲ ਉਠਾਉਣ ਮਗਰੋਂ ਉਹ ਹਰਕਤ ’ਚ ਆਏ ਅਤੇ ਖਪਤਕਾਰਾਂ ਨੂੰ ਸੋਸ਼ਲ ਡਿਸਟੈਂਸ ਰੱਖਣ ਲਈ ਪ੍ਰੇਰਿਤ ਕੀਤਾ।

ਬੈਂਕ ਵਿੱਚੋਂ ਪੈਸੇ ਨਾ ਮਿਲਣ ਕਾਰਨ ਲੋਕ ਹੋਏ ਪ੍ਰੇਸ਼ਾਨ

ਰਾਜਪੁਰਾ(ਪੱਤਰ ਪ੍ਰੇਰਕ): ਇੱਥੇ ਕਰੋਨਾਵਾਇਰਸ ਦੀ ਮਹਾਂਮਾਰੀ ਦੇ ਕਾਰਨ ਪ੍ਰਸ਼ਾਸਨ ਵੱਲੋਂ ਲਗਾਏ ਗਏ ਕਰਫਿਊ ਦੌਰਾਨ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਬੈਂਕ ਖੋਲ੍ਹਣ ਦੀ ਹਦਾਇਤਾਂ ਦੇ ਬਾਵਜੂਦ ਬੈਂਕ ਵਿੱਚ ਵਿੱਤੀ ਲੈਣ ਦੇਣ ਕਰਨ ਆਏ ਖਾਤਾਧਾਰਕਾਂ ਨੂੰ ਬੈਂਕ ਅਧਿਕਾਰੀਆਂ ਦੀ ਬੇਰੁਖੀ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਬੈਂਕ ਅੱਗੇ ਇਕੱਠੀ ਹੋਈ ਲੋਕਾਂ ਦੀ ਭੀੜ

ਭਾਦਸੋਂ(ਹਰਦੀਪ ਸਿੰਘ ਭੰਗੂ): ਇੱਥੇ ਸਟੇਟ ਬੈਂਕ ਆਫ਼ ਇੰਡੀਆ ਦੀ ਭਾਦਸੋਂ ਬਰਾਂਚ ਅਤੇ ਗਾਹਕ ਸੇਵਾ ਕੇਂਦਰ ਅੱਗੇ ਅੱਜ ਸਵੇਰੇ ਬੈਂਕ ਖੁੱਲ੍ਹਣ ਤੋਂ ਪਹਿਲਾਂ ਹੀ ਲੰਮੀ ਭੀੜ ਦੇਖਣ ਨੂੰ ਮਿਲੀ ਅਤੇ ਲਗਪਗ 100 ਦੇ ਕਰੀਬ ਮਰਦ ਔਰਤਾਂ ਆਪਣੇ ਕੰਮਾਂ ਲਈ ਇਕੱਠੇ ਖੜੇ ਦਿਖਾਈ ਦਿੱਤੇ। ਇਸ ਭੀੜ ਵਿੱਚ ਜ਼ਿਆਦਾਤਰ ਬਜ਼ੁਰਗ ਮਰਦ, ਔਰਤਾਂ ਅਤੇ ਪਿੰਡਾਂ ਦੇ ਲੋਕ ਸਨ।

Tags :