ਲੁੱਟ-ਖੋਹ ਦੇ ਮਾਮਲੇ ਵਿੱਚ ਚੌਥਾ ਮੁਲਜ਼ਮ ਕਾਬੂ
05:31 AM Jun 30, 2025 IST
Advertisement
ਪੱਤਰ ਪ੍ਰੇਰਕ
ਰਤੀਆ, 29 ਜੂਨ
ਸ਼ਹਿਰ ਥਾਣਾ ਪੁਲੀਸ ਨੇ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਚੌਥੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸੰਨੀ ਵਾਸੀ ਰਤੀਆ ਵਜੋਂ ਹੋਈ। ਥਾਣਾ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਵੱਡੀ ਨਹਿਰ ਕੋਲ ਸ਼ਿਕਾਇਤਕਰਤਾ ਕੁਲਦੀਪ ਸਿੰਘ ਵਾਸੀ ਰੱਤਾਖੇੜਾ ਨਾਲ ਲੁੱਟ ਦੀ ਵਾਰਦਾਤ ਹੋਈ ਸੀ। ਮੁਲਜ਼ਮਾਂ ਨੇ ਬਰਫ ਤੋੜਨ ਵਾਲੇ ਸੂਏ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਸੀ ਅਤੇ 3 ਹਜ਼ਾਰ ਰੁਪਏ ਲੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ ਸੀ। ਇਸ ਮਾਮਲੇ ਵਿੱਚ ਪੁਲੀਸ ਪਹਿਲਾਂ ਹੀ ਸਾਹਿਲ ਉਰਫ ਸਾਗਰ, ਨੰਦੂ ਅਤੇ ਅਕਸ਼ੇ ਉਰਫ ਗੱਪੜ ਵਾਸੀ ਸ਼ਿਮਲਾਪੁਰੀ ਰਤੀਆ ਵਜੋਂ ਹੋਈ ਸੀ। ਹੁਣ ਚੌਥੇ ਮੁਲਜ਼ਮ ਸੰਨੀ ਦੀ ਗ੍ਰਿਫਤਾਰੀ ਨਾਲ ਪੁਲੀਸ ਨੇ ਉਸ ਕੋਲੋਂ 2600 ਰੁਪਏ, ਵਾਰਦਾਤ ਵਿਚ ਵਰਤਿਆ ਸੂਆ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਇਸ ਸਬੰਧੀ ਥਾਣਾ ਸ਼ਹਿਰ ਰਤੀਆ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।
Advertisement
Advertisement
Advertisement
Advertisement