For the best experience, open
https://m.punjabitribuneonline.com
on your mobile browser.
Advertisement

ਲੁੱਟ-ਖੋਹ ਦੇ ਦੋਸ਼ ਹੇਠ ਗ੍ਰਿਫ਼ਤਾਰ

04:36 AM Jul 06, 2025 IST
ਲੁੱਟ ਖੋਹ ਦੇ ਦੋਸ਼ ਹੇਠ ਗ੍ਰਿਫ਼ਤਾਰ
Advertisement

ਰਤੀਆ (ਪੱਤਰ ਪ੍ਰੇਰਕ): ਰਤੀਆ ਪੁਲੀਸ ਨੇ ਲੁੱਟ-ਖੋਹ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਪ੍ਰਗਟ ਸਿੰਘ ਉਰਫ਼ ਕਾਕਾ ਵਾਸੀ ਸ਼ਿਮਲਾਪੁਰੀ ਕਲੋਨੀ ਰਤੀਆ ਵਜੋਂ ਹੋਈ ਹੈ। ਥਾਣਾ ਸਦਰ ਦੇ ਇੰਚਾਰਜ ਸਬ-ਇੰਸਪੈਕਟਰ ਰਾਜਬੀਰ ਨੇ ਦੱਸਿਆ ਕਿ ਇਹ ਮਾਮਲਾ 21 ਜੂਨ ਨੂੰ ਪਵਨ ਕੁਮਾਰ ਪੁੱਤਰ ਰਾਮ ਸਵਰੂਪ ਵਾਸੀ ਪਿੰਡ ਭਿਰਡਾਨਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਮਹਾਵੀਰ ਐਂਟਰਪ੍ਰਾਈਜ਼ ਮਾਜਰਾ ਵਿੱਚ ਕੰਮ ਕਰਦਾ ਹੈ ਤੇ ਘਟਨਾ ਵਾਲੇ ਦਿਨ ਮਾਜਰਾ ਤੋਂ ਬੋਹਾ ਜਾ ਰਿਹਾ ਸੀ। ਜਦੋਂ ਉਹ ਭਾਖੜਾ ਨਹਿਰ ਪੁਲ ਬ੍ਰਾਹਮਣਵਾਲਾ ਨੇੜੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਤਿੰਨ ਨੌਜਵਾਨ ਪਹਿਲਾਂ ਹੀ ਮੋਟਰਸਾਈਕਲ ’ਤੇ ਮੌਜੂਦ ਸਨ। ਉਨ੍ਹਾਂ ਨੇ ਉਸ ਨੂੰ ਰੋਕਿਆ ਅਤੇ ਉਸ ਤੋਂ 8800 ਰੁਪਏ ਨਕਦੀ ਤੇ ਹੋਰ ਸਾਮਾਨ ਲੁੱਟ ਕੇ ਭੱਜ ਗਏ। ਪੁਲੀਸ ਵੱਲੋਂ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।

Advertisement

Advertisement
Advertisement
Advertisement
Author Image

Advertisement