ਟ੍ਰਿਬਿਊਨ ਨਿਊਜ਼ ਸਰਵਿਸਲੁਧਿਆਣਾ, 4 ਫਰਵਰੀਸਨਅਤੀ ਸ਼ਹਿਰ ਵਿੱਚ ਦੁਪਹਿਰ ਵੇਲੇ ਪਏ ਤੇਜ਼ ਮੀਂਹ ਨੇ ਇੱਕ ਵਾਰ ਫਿਰ ਮੌਸਮ ਠੰਢਾ ਕਰ ਦਿੱਤਾ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਤਕਰੀਬਨ ਇੱਕ ਘੰਟਾ ਮੀਂਹ ਪਿਆ ਜਿਸ ਨਾਲ ਮੁੜ ਠੰਢ ਹੋ ਗਈ। ਮੌਸਮ ਵਿਭਾਗ ਨੇ ਇਸ ਸਬੰਧ ਭਵਿੱਖਵਾਣੀ ਕੀਤੀ ਸੀ ਕਿ ਤੇਜ਼ ਮੀਂਹ ਪੈ ਸਕਦਾ ਹੈ ਜਿਸ ਤੋਂ ਬਾਅਦ ਮੌਸਮ ਵਿੱਚ ਤਬਦੀਲੀ ਆਉਣ ਦੇ ਆਸਾਰ ਹਨ।ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੌਸਮ ਗਰਮ ਹੁੰਦਾ ਜਾ ਰਿਹਾ ਸੀ। ਸੋਮਵਾਰ ਸਵੇਰੇ ਤੇ ਸ਼ਾਮ ਦੋਵੇਂ ਸਮੇਂ ਕਾਫ਼ੀ ਸੰਘਣੀ ਧੁੰਦ ਸੀ, ਜਿਸ ਤੋਂ ਬਾਅਦ ਮੰਗਲਵਾਰ ਸਵੇਰ ਤੋਂ ਹੀ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਆਏ। ਸਵੇਰ ਤੋਂ ਹੀ ਹਲਕੀ ਹਵਾ ਚੱਲ ਰਹੀ ਸੀ। ਦੁਪਹਿਰ ਵੇਲੇ ਇੱਕਦਮ ਕਾਲੇ ਬੱਦਲ ਆਏ ਤੇ ਮੀਂਹ ਪੈਣਾ ਸ਼ੁਰੂ ਹੋ ਗਿਆ। ਮੌਸਮ ਵਿਭਾਗ ਮੁਤਾਬਕ ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਲਈ ਯੈਲੋ ਅਲਰਟ ਜਾਰੀ ਹੈ ਜਿਸ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਆਉਣ ਦੀ ਸੰਭਾਵਨਾ ਹੈ।ਟਰੈਫਿਕ ਜਾਮ ਕਾਰਨ ਜਨਤਾ ਪ੍ਰੇਸ਼ਾਨਮੀਂਹ ਪੈਣ ਤੋਂ ਬਾਅਦ ਸ਼ਹਿਰ ਵਿੱਚ ਕਈ ਇਲਾਕਿਆਂ ਵਿੱਚ ਟਰੈਫਿਕ ਜਾਮ ਹੋ ਗਿਆ। ਸ਼ਹਿਰ ਦੇ ਕੋਚਰ ਮਾਰਕੀਟ ਚੌਕ, ਪੱਖੋਵਾਲ ਰੋਡ, ਬੱਸ ਸਟੈਂਡ, ਰੇਲਵੇ ਸਟੇਸ਼ਨ ਰੋਡ ਤੇ ਜਗਰਾਉਂ ਪੁਲ ਜਿਹੇ ਇਲਾਕਿਆਂ ’ਚ ਕਾਫ਼ੀ ਲੰਮਾ ਟਰੈਫਿਕ ਜਾਮ ਲੱਗ ਗਿਆ। ਮੀਂਹ ਕਾਰਨ ਸੜਕਾਂ ’ਤੇ ਗੱਡੀਆਂ ਦੀ ਸਪੀਡ ਹੌਲੀ ਹੋ ਗਈ ਜਿਸ ਕਰਕੇ ਸੜਕਾਂ ’ਤੇ ਕਾਫ਼ੀ ਲੰਮਾ ਜਾਮ ਲੱਗ ਗਿਆ। ਜ਼ਿਕਰਯੋਗ ਹੈ ਕਿ ਮਾਡਲ ਟਾਊਨ ਦੇ ਇਸ਼ਮੀਤ ਚੌਕ ਵਿੱਚ ਰੇਲਵੇ ਫਾਟਕ ਬੰਦ ਹੋਣ ਕਾਰਨ ਉਸ ਇਲਾਕੇ ਵਿੱਚ ਹਮੇਸ਼ਾ ਹੀ ਟਰੈਫਿਕ ਜਾਮ ਵਰਗਾ ਮਾਹੌਲ ਬਣਿਆ ਰਹਿੰਦਾ ਹੈ।