ਲੁਟੇਰਿਆਂ ਵੱਲੋਂ ਅੱਠ ਜਣਿਆਂ ’ਤੇ ਹਮਲਾ, ਮੋਬਾਈਲ ਤੇ ਨਗਦੀ ਖੋਹੀ
04:26 AM Feb 02, 2025 IST
Advertisement
ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 1 ਫਰਵਰੀ
ਲੁਟੇਰਿਆਂ ਨੇ ਅੱਜ ਤੜਕੇ ਸਬਜ਼ੀ ਮੰਡੀ ਜਾ ਰਹੇ ਵਿਅਕਤੀਆਂ ’ਤੇ ਹਮਲਾ ਕਰ ਕੇ ਉਨ੍ਹਾਂ ਦੇ ਮੋਬਾਈਲ ਤੇ ਨਕਦੀ ਖੋਹ ਲਈ। ਤਿੰਨ ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਅੱਠ ਜਣਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਜੋ ਸਬਜ਼ੀ ਮੰਡੀ ਵਿੱਚ ਕੰਮ ਕਰਦੇ ਹਨ। ਲੁਟੇਰਿਆਂ ਨੇ ਦੋ ਆੜ੍ਹਤੀ ਤੋਂ ਇਲਾਵਾ ਮਜ਼ਦੂਰ ਦਿਹਾੜੀਦਾਰ ਤੇ ਈ ਰਿਕਸ਼ਾ ਵਾਲੇ ਨੂੰ ਵੀ ਨਹੀਂ ਬਖ਼ਸ਼ਿਆ। ਉਨ੍ਹਾਂ ਦੇ ਗੰਭੀਰ ਸੱਟਾਂ ਮਾਰੀਆਂ ਜਿਨ੍ਹਾਂ ਦਾ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਇਲਾਜ ਚੱਲ ਰਿਹਾ ਹੈ। ਜ਼ਿਆਦਾਤਰ ਘਟਨਾਵਾਂ ਬਰਿਆਰ ਬਾਈਪਾਸ ਸਥਿਤ ਸੂਏ ਨੇੜੇ ਵਾਪਰੀਆਂ ਹਨ। ਲੁਟੇਰਿਆਂ ਨੇ ਕੁਲਵਿੰਦਰ ਭੱਟੀ, ਈ-ਰਿਕਸ਼ਾ ਮਜ਼ਦੂਰ ਤਰਸੇਮ ਲਾਲ ਤੇ ਸਰਦਾਰੀ ਲਾਲ ਨੂੰ ਲੁੱਟ-ਖੋਹ ਦੌਰਾਨ ਗੰਭੀਰ ਸੱਟਾਂ ਮਾਰੀਆਂ। ਉਹ ਹਸਪਤਾਲ ਦਾਖ਼ਲ ਹਨ।
Advertisement
Advertisement
Advertisement