ਲੁਟੇਰਿਆਂ ਨੇ ਦੋ ਏਟੀਐੱਮ ਤੋੜੇ

ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਅਗਸਤ
ਇਥੇ ਦੋ ਵੱਖ ਵੱਖ ਥਾਂਵਾਂ ’ਤੇ ਐਸਬੀਆਈ ਦੇ ਏਟੀਐਮ ਤੋੜਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਵਿਚੋਂ ਅਜਿਹੀ ਇੱਕ ਘਟਨਾ ਸਥਾਨਕ ਸ਼ਹਿਰ ਵਿਚਲੇ ਡੀਐਮਡਬਲਿਊ ਖੇਤਰ ਵਿਚਲੀ ਐਸਬੀਆਈ ਦੀ ਬ੍ਰ੍ਰਾਂਚ ਦੇ ਨਾਲ਼ ਲੱਗਦੀ ਏਟੀਐਮ ਨੂੰ ਲੁੱਟਣ ਲਈ ਇਸ ਦੀ ਤੋੜ ਭੰਨ ਕੀਤੀ ਗਈ ਪਰ ਮੁਲਜ਼ਮਾਂ ਦੇ ਹੱਥ ਪੈਸੇ ਨਾ ਲੱੱਗ ਸਕੇ। ਇਸ ਸਬੰਧੀ ਬੈਂਕ ਦੇ ਬ੍ਰਾਂਚ ਮੈਨੇਜਰ ਕੁਲਵੀਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ’ਤੇ ਥਾਣਾ ਅਰਬਨ ਅਸਟੇਟ ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 457, 380, 427 , 511 ਅਤੇ 34 ਤਹਿਤ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤ ਕਰਤਾ ਦਾ ਕਹਿਣਾ ਸੀ ਕਿ ਰਾਤ ਸਮੇਂ ਵਾਪਰੀ ਇਸ ਘਟਨਾ ਦੌਰਾਨ ਏਟੀਐਮ ਦੀ ਕਾਫ਼ੀ ਭੰਨ ਤੋੜ ਕਰਕੇ ਕੈਸ਼ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕੈਸ ਚੋਰੀ ਨਹੀਂ ਹੋ ਸਕਿਆ।
ਇਸੇ ਤਰ੍ਹਾਂ ਐਸਬੀਆਈ ਦੀ ਹੀ ਸਥਾਨਕ ਸ਼ਹਿਰ ਵਿਚਲੀ ਸਾਈਂ ਮਾਰਕੀਟ ਵਾਲ਼ੀ ਬ੍ਰਾਂਚ ਦੇ ਨਾਲ ਲੱਗਦੀ ਏਟੀਐਮ ਦੀ ਵੀ ਰਾਤ ਸਮੇਂ ਹੀ ਕਾਫ਼ੀ ਭੰਨਤੋੜ ਕਰਕੇ ਕੈਸ਼ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਥੋਂ ਵੀ ਕੈਸ਼ ਚੋਰਾਂ ਦੇ ਹੱਥ ਨਾ ਲੱਗ ਸਕਿਆ। ਇਸ ਸਬੰਧੀ ਬੈਂਕ ਦੇ ਬ੍ਰਾਂਚ ਮੈਨੇਜਰ ਮੁਕੇਸ਼ ਕੁਮਾਰ ਪੁੱਤਰ ਫੁਲਾ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਕੋਤਵਾਲੀ ਪਟਿਆਲਾ ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 457, 380, 427 ਤੇ 511 ਤਹਿਤ ਕੇਸ ਦਰਜ ਕਰ ਲਿਆ ਹੈ।