For the best experience, open
https://m.punjabitribuneonline.com
on your mobile browser.
Advertisement

ਲਾਪਤਾ ਵਿਅਕਤੀ ਦੀ ਲਾਸ਼ ਭਾਖੜਾ ਨਹਿਰ ’ਚੋਂ ਬਰਾਮਦ

05:45 AM May 09, 2025 IST
ਲਾਪਤਾ ਵਿਅਕਤੀ ਦੀ ਲਾਸ਼ ਭਾਖੜਾ ਨਹਿਰ ’ਚੋਂ ਬਰਾਮਦ
Advertisement
ਸੁਭਾਸ਼ ਚੰਦਰਸਮਾਣਾ, 8 ਮਈ
Advertisement

ਇੱਕ ਹਫ਼ਤਾ ਪਹਿਲਾਂ ਲਾਪਤਾ ਹੋਏ ਵਿਅਕਤੀ ਦੀ ਲਾਸ਼ ਭਾਖੜਾ ਨਹਿਰ ’ਚੋਂ ਬਰਾਮਦ ਹੋਣ ’ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦੀ ਗਈ। ਸਿਟੀ ਪੁਲੀਸ ਅਨੁਸਾਰ ਅਰੁਣ ਕੁਮਾਰ (43) ਪੁੱਤਰ ਬਲਦੇਵ ਸਿੰਘ ਨਿਵਾਸੀ ਬੰਮਣਾ ਪੱਤੀ ਸਮਾਣਾ ਦੀ ਪਤਨੀ ਕਿਰਨਜੀਤ ਕੌਰ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ ਨਸ਼ੇ ਦਾ ਆਦੀ ਉਸ ਦੇ ਪਤੀ ਨੂੰ ਨਸ਼ਾ ਛਡਾਊ ਕੇਂਦਰ ’ਚ ਭਰਤੀ ਕਰਵਾਇਆ ਗਿਆ ਸੀ। ਉਹ 30 ਅਪਰੈਲ ਨੂੰ ਇਕ ਦਿਨ ਦੀ ਛੁੱਟੀ ’ਤੇ ਘਰ ਆਇਆ ਸੀ ਅਤੇ ਉਸੇ ਦਿਨ ਸ਼ਾਮ ਬਿਨਾਂ ਦੱਸੇ ਘਰ ਤੋਂ ਚਲਾ ਗਿਆ। ਕਾਫੀ ਭਾਲ ਉਪਰੰਤ ਬੀਤੇ ਦਿਨੀਂ ਉਸ ਦੀ ਲਾਸ਼ ਪਿੰਡ ਕਲਵਾਣੂ ਨੇੜੇ ਭਾਖੜਾ ਨਹਿਰ ’ਚੋਂ ਬਰਾਮਦ ਹੋਣ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਅਧਿਕਾਰੀ ਅਨੁਸਾਰ ਦਰਜ ਕਰਵਾਏ ਬਿਆਨ ਦੇ ਆਧਾਰ ’ਤੇ ਪੁਲੀਸ ਨੇ ਧਾਰਾ 194 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।

Advertisement
Advertisement

Advertisement
Author Image

Charanjeet Channi

View all posts

Advertisement