ਲਾਈਫ ਗਾਰਡ ਇੰਸਟੀਚਿਊਟ ਦੇ ਵਿਦਿਆਰਥੀਆਂ ਵੱਲੋਂ ਈਟੀਟੀ ਪ੍ਰੀਖਿਆ ਪਾਸ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 10 ਜਨਵਰੀ
ਲਾਈਫ ਗਾਰਡ ਇੰਸਟੀਚਿਊਟ ਆਫ ਐਜੂਕੇਸ਼ਨ (ਭਿੰਡਰਾਂ) ਸੰਗਰੂਰ ਕਾਲਜ ਦੀ ਵਿਦਿਆਰਥਣ ਮਨਪ੍ਰੀਤ ਕੌਰ ਪੁੱਤਰੀ ਗੁਰਲਾਲ ਸਿੰਘ ਨੇ ਈਟੀਟੀ ਪ੍ਰੀਖਿਆ (ਸਾਲ ਦੂਸਰਾ) ਵਿਚੋਂ 812 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੰਸਥਾ ਦਾ ਮਾਣ ਵਧਾਇਆ ਹੈ। ਇਸੇ ਤਰ੍ਹਾਂ ਸੁਖਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਨੇ 809 ਅੰਕ ਪ੍ਰਾਪਤ ਕਰਕੇ ਦੂਜਾ ਅਤੇ ਮਨਜਿੰਦਰ ਸਿੰਘ ਦੁੱਗ ਪੁੱਤਰ ਜਗਦੀਪ ਸਿੰਘ ਨੇ 803 ਅੰਕ ਪ੍ਰਾਪਤ ਕਰਕੇ ਤੀਸਰਾ ਅਤੇ ਮਹਿਕ ਪੁੱਤਰੀ ਹਰੀਪਾਲ ਨੇ 802 ਅੰਕ ਪ੍ਰਾਪਤ ਕਰਕੇ ਚੌਥਾ ਸਥਾਨ ਹਾਸਲ ਕੀਤਾ। ਇਸ ਕਾਲਜ ਦੇ 50 ਫ਼ੀਸਦ ਵਿਦਿਆਰਥੀਆਂ ਦੇ ਅੰਕ 75 ਫ਼ੀਸਦ ਤੋਂ ਵਧੇਰੇ ਹਨ ਅਤੇ ਸਾਰਿਆਂ ਨੇ ਇਹ ਪ੍ਰੀਖਿਆ ਪਹਿਲੇ ਦਰਜੇ ਵਿੱਚ ਪਾਸ ਕੀਤੀ ਹੈ। ਇਸ ਪ੍ਰੀਖਿਆ ਵਿਚੋਂ ਕੋਈ ਵੀ ਵਿਦਿਆਰਥੀ ਫੇਲ੍ਹ ਨਹੀਂ ਹੋਇਆ। ਲਾਈਫ ਗਾਰਡ ਗਰੁੱਪ ਦੇ ਡਾਇਰੈਕਟਰ ਪਰਵਿੰਦਰ ਕੌਰ ਅਤੇ ਸੰਸਥਾ ਦੇ ਕਾਨੂੰਨੀ ਸਲਾਹਕਾਰ ਡਾ. ਸੁਖਵਿਦੰਰ ਸਿੰਘ , ਕੋਆਰਡੀਨੇਟਰ ਹਰਿੰਦਰ ਸਿੰਘ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਕਾਲਜ ਦੇ ਪ੍ਰਿੰਸੀਪਲ ਸਤਿੰਦਰ ਕੌਰ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਕਾਲਜ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਵਾਈਸ ਪ੍ਰਿੰਸੀਪਲ ਅਮਨਦੀਪ ਕੌਰ, ਲੈਕਚਰਾਰ ਹਰਪ੍ਰੀਤ ਕੌਰ, ਲੈਕਚਰਾਰ ਸੁਖਦੀਪ ਕੌਰ, ਲੈਕਚਰਾਰ ਬਲਜੀਤ ਬਾਵਾ, ਹਰਪ੍ਰੀਤ ਸਿੰਘ ਤੇ ਲੈਕਚਰਾਰ ਸੰਦੀਪ ਕੌਰ ਆਦਿ ਹਾਜ਼ਰ ਸਨ।