ਪੱਤਰ ਪ੍ਰੇਰਕਜਲੰਧਰ, 10 ਮਾਰਚਲਾਇਨਜ਼ ਕਲੱਬ ਆਦਮਪੁਰ ਦੋਆਬਾ ਵੱਲੋਂ ਕਵੈਂਟਰੀ ਫੀਨਿਕਸ ਲਾਇਨਜ਼ ਕਲੱਬ ਅਤੇ ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ 105 (ਸੀ.ਡਬਲਿਊ) ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਅੱਜ ਸਮਾਪਤ ਹੋਇਆ। ਸਮਾਪਤੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਸ਼ੇਸ਼ ਮਹਿਮਾਨ ਵਜੋਂ ਕਵੈਂਟਰੀ ਫੀਨਿਕਸ ਲਾਇਨਜ਼ ਕਲੱਬ ਦੇ ਪ੍ਰਧਾਨ ਮਨਜੀਤ ਕੌਰ ਰਾਏ, ਜਿਲਾ ਗਵਰਨਰ ਸਟੂ ਯੰਗ, ਖਜ਼ਾਨਚੀ, ਤਰਲੋਚਨ ਸਿੰਘ, ਸਕੱਤਰ ਅਮਨਪ੍ਰੀਤ ਰਾਏ, ਮਹਿੰਦਰ ਸਿੰਘ ਸਮਰਾ, ਸੁਰਿੰਦਰ ਸਿੰਘ ਹੁਲੈਟ, ਜੇਬੀ ਸਿੰਘ ਚੌਧਰੀ, ਦੀਪਕ ਮਿੱਤਲ (ਤਾਰਾ ਸੰਸਥਾਵਾ ਉਦੇਪੁਰ) ਹਾਜ਼ਰ ਰਹੇ। ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਲਾਇਨਜ਼ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਹਸਪਤਾਲ ਦੇ ਚੇਅਰਮੈਨ ਦਸ਼ਿਵੰਦਰ ਚਾਂਦ, ਕਲੱਬ ਦੇ ਪ੍ਰਧਾਨ ਕੁਲਵੀਰ ਸਿੰਘ ਅਤੇ ਵਾਈਸ ਚੇਅਰਮੈਨ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਹੁਣ ਤੱਕ 910 ਦੇ ਕਰੀਬ ਅਪਰੇਸ਼ਨ ਕੀਤੇ ਜਾ ਚੁੱਕੇ ਹਨ ਅਤੇ ਟੀਚੇ ਮੁਤਾਬਿਕ ਬਾਕੀ ਰਹਿੰਦੇ 100 ਅਪਰੇਸ਼ਨ ਵੀ ਜਲਦ ਹੀ ਕਰ ਦਿੱਤੇ ਜਾਣਗੇ। ਇਸ ਮੌਕੇ ਕਲੱਬ ਦੇ ਮੈਂਬਰਾਂ ’ਚ ਸਕੱਤਰ ਰਾਜਿੰਦਰ ਪ੍ਰਸ਼ਾਦ,ਖਜਾਨਚੀ ਵਿਨੋਦ ਟੰਡਨ, ਜਗਦੀਸ਼ ਪਸਰੀਚਾ, ਰਘਵੀਰ ਸਿੰਘ ਵਿਰਦੀ ਤੋਂ ਇਲਾਵਾ ਗੁਰੂ ਨਾਨਕ ਸਭਾ ਆਦਮਪੁਰ, ਰਾਧਾ ਸੁਆਮੀ ਡੇਰਾ ਤੋਂ ਸੇਵਾਦਾਰ ਹਾਜ਼ਰ ਸਨ।