ਲਾਇਨਜ਼ ਕਲੱਬ ਦੇ ਪ੍ਰਧਾਨ ਕੁਲਵੀਰ ਸਿੰਘ ਦੀ ਤਾਜਪੋਸ਼ੀ
05:06 AM Jan 25, 2025 IST
Advertisement
ਪੱਤਰ ਪ੍ਰੇਰਕ
ਜਲੰਧਰ, 24 ਜਨਵਰੀ
ਲਾਇਨਜ਼ ਕੱਲਬ ਆਦਮਪੁਰ ਦੋਆਬਾ ਵੱਲੋਂ ਪ੍ਰਧਾਨ ਅਕਸ਼ਰਦੀਪ ਸ਼ਰਮਾ ਦੀ ਅਗਵਾਈ ਹੇਠ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ। ਇਸ ’ਚ ਲਾਇਨਜ਼ ਕੱਲਬ ਆਦਮਪੁਰ ਦੇ ਨਵੇਂ ਪ੍ਰਧਾਨ ਅਤੇ ਉਨ੍ਹਾਂ ਦੀ ਟੀਮ ਦੀ ਚੋਣ ਕੀਤੀ ਗਈ। ਇਸ ਤਹਿਤ ਸਾਲ 2024-25 ਲਈ ਲਾਇਨ ਕੁਲਵੀਰ ਸਿੰਘ ਨੂੰ ਲਾਇਨਜ਼ ਕੱਲਬ ਆਦਮਪੁਰ ਦਾ ਪ੍ਰਧਾਨ, ਰਜਿੰਦਰ ਪ੍ਰਸ਼ਾਦ ਨੂੰ ਸਕੱਤਰ, ਵਿਨੋਦ ਟੰਡਨ ਨੂੰ ਖਜ਼ਾਨਚੀ ਤੇ ਹਰਵਿੰਦਰ ਪਰਹਾਰ ਨੂੰ ਪੀਆਰਓ ਬਣਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਲਾਇਨ ਰਸ਼ਪਾਲ ਸਿੰਘ ਤੇ ਲਾਇਨ ਵੀਐੱਮ ਗੋਇਲ ਨੇ ਸ਼ਿਰਕਤ ਕੀਤੀ। ਨਵੇਂ ਬਣੇ ਪ੍ਰਧਾਨ ਕੁਲਵੀਰ ਸਿੰਘ ਨੇ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਪਹਿਲੀ ਲਾਇਨ ਲੇਡੀ ਨਵਪ੍ਰੀਤ ਕੌਰ, ਦਸ਼ਿਵੰਦਰ ਕੁਮਾਰ ਚਾਂਦ, ਅਮਰਜੀਤ ਸਿੰਘ ਭੋਗਪੁਰੀਆ, ਰਜਿੰਦਰ ਪ੍ਰਸ਼ਾਦ, ਬਿਅਨਤ ਸਿੰਘ, ਜਸਵਿੰਦਰ ਸਿੰਘ, ਗੁਰਜੀਤ ਸਿੰਘ, ਨਿਰਮਲ ਕੌਰ, ਅਮੀਰ ਸਿੰਘ, ਹਰਵਿੰਦਰ ਪ੍ਰਹਾਰ, ਵਿਨੋਦ ਕੁਮਾਰ, ਡਾ. ਕਰਨੈਲ ਸਿੰਘ ਤੇ ਹੋਰ ਹਾਜ਼ਰ ਸਨ।
Advertisement
Advertisement
Advertisement