ਲਹਿਰਾਗਾਗਾ: ਬਾਡੀ ਬਿਲਡਿੰਗ ਮੁਕਾਬਲੇ ਕਰਵਾਏ
ਲਹਿਰਾਗਾਗਾ: ਇੱਥੇ ਪੁਰਾਣੀ ਅਨਾਜ ਮੰਡੀ ਵਿੱਚ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਦਾ ਉਦਘਾਟਨ ਫੈੱਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਜਥੇਬੰਦੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਜੀਵਨ ਰੱਬੜ ਨੇ ਕੀਤਾ। ਇਸ ਮੌਕੇ ਮੁਕਾਬਲਿਆਂ ਵਿੱਚ 120 ਬਾਡੀ ਬਿਲਡਰਾਂ ਨੇ ਹਿੱਸਾ ਲਿਆ। ਮੁਕਾਬਲਿਆਂ ਦੇ ਜੱਜ ਮਿਸਟਰ ਵਰਲਡ ਰਾਜੇਸ਼ ਅਰੋੜਾ (ਪਟਿਆਲਾ), ਗੁਰਸੇਵਕ ਸੇਬੀ, ਪ੍ਰਦੀਪ ਵਰਮਾ, ਹਰਪ੍ਰੀਤ ਪੀਤਾ ਤੇ ਹਰਮੀਤ ਬੱਗਾ ਸਨ। ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਨੌਰਥ ਇੰਡੀਆ ਅਤੇ ਮਿਸਟਰ ਪੰਜਾਬ ਮੁਕਾਬਲੇ ’ਚ ਪਹਿਲੇ ਨੰਬਰ ’ਤੇ ਜਗਜੀਤ ਜੈਂਕੀ ਤੇ ਦੂਜੇ ਨੰਬਰ ’ਤੇ ਆਦਿੱਤਯ ਬੰਟੀ ਰਹੇ। ਮੈਨਫਲਿਕਸ ਦੇ ਪਹਿਲੇ ਨੰਬਰ ’ਤੇ ਅਭੀ ਠਾਕਰ ਅਤੇ ਦੂਜੇ ਨੰਬਰ ਤੇ ਪਰਵਿੰਦਰ ਵਰਮਾ ਰਹੇ। ਮਿਸਟਰ ਸੰਗਰੂਰ ਦੀ ਬਾਜ਼ੀ ਜਗਜੀਤ ਜੈਂਕੀ ਨੇ ਹੀ ਮਾਰੀ। ਆਕਾਸ਼ ਬਾਂਸਲ ਨੇ ਦੱਸਿਆ ਕਿ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਪੁੱਤਰ ਐਡਵੋਕੇਟ ਗੋਰਵ ਗੋਇਲ ਨੇ ਜੇਤੂਆਂ ਨੂੰ ਢਾਈ ਲੱਖ ਰੁਪਏ, ਪ੍ਰੋਟੀਨ ਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਟੀ ਪੁਲੀਸ ਦੇ ਮੁਖੀ ਥਾਣੇਦਾਰ ਗੁਰਦੇਵ ਸਿੰਘ, ਰਾਕੇਸ਼ ਕੁਮਾਰ ਗਰਗ, ਭੱਠਾ ਯੂਨੀਅਨ ਦੇ ਪ੍ਰਧਾਨ ਅਸ਼ਵਨੀ ਅਗਰਵਾਲ, ਮਾਰਕੀਟ ਕਮੇਟੀ ਦੇ ਚੇਅਰਮੈਨ ਸ਼ੀਸ਼ਪਾਲ ਆਨੰਦ, ਅਮਨ ਟਰੱਕ ਯੂਨੀਅਨ ਦੇ ਪ੍ਰਧਾਨ ਗੁਰੀ ਚਹਿਲ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ