For the best experience, open
https://m.punjabitribuneonline.com
on your mobile browser.
Advertisement

ਰੰਜ਼ਿਸ਼ ਕਾਰਨ ਕੰਧ ਢਾਹੀ ਤੇ ਖੇਤਾਂ ਦਾ ਨੁਕਸਾਨ ਕੀਤਾ

05:43 AM Jul 07, 2025 IST
ਰੰਜ਼ਿਸ਼ ਕਾਰਨ ਕੰਧ ਢਾਹੀ ਤੇ ਖੇਤਾਂ ਦਾ ਨੁਕਸਾਨ ਕੀਤਾ
Advertisement

ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 6 ਜੁਲਾਈ
ਰੰਜਿਸ਼ ਦੇ ਚੱਲਦਿਆਂ ਧਮਕੀਆਂ ਦੇਣ ਅਤੇ ਮਾਲੀ ਨੁਕਸਾਨ ਕਰਨ ਦੇ ਦੋਸ਼ ਹੇਠ ਬਲਾਕ ਧਾਰੀਵਾਲ ਦੇ ਪਿੰਡ ਆਲੋਵਾਲ ਦੇ ਗੁਰਨਾਮ ਸਿੰਘ ਵਿਰੁੱਧ ਥਾਣਾ ਧਾਰੀਵਾਲ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਪੀੜਤ ਅਮਰਬੀਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਗਲੀ ਨਾਲ ਚੱਲਦੀ ਨਾਲੀ ਵਿੱਚ ਪਾਣੀ ਦੇ ਨਿਕਾਸ ਲਈ ਪਾਈਪ ਪਾ ਕੇ ਸੀਮਿੰਟ ਨਾਲ ਢਕ ਦਿੱਤੇ ਸਨ। ਕੱਲ੍ਹ ਸ਼ਾਮ ਕਰੀਬ 8 ਵਜੇ ਗੁਰਨਾਮ ਸਿੰਘ ਨੇ ਕਥਿਤ ਨਸ਼ੇ ਦੀ ਹਾਲਤ ਵਿੱਚ ਕਾਰ ਨਾਲੀ ਉੱਪਰ ਚੜ੍ਹਾ ਦਿੱਤੀ। ਅਮਰਬੀਰ ਸਿੰਘ ਅਤੇ ਉਸ ਦੇ ਭਰਾ ਮਹਾਂਬੀਰ ਸਿੰਘ ਨੇ ਗੁਰਨਾਮ ਨੂੰ ਰੋਕਿਆ ਤਾਂ ਉਸ ਨੇ ਆਪਣੀ ਕਾਰ ਵਿੱਚੋਂ ਬੰਦੂਕ ਕੱਢ ਕੇ ਸ਼ਿਕਾਇਤਕਰਤਾ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੀੜਤ ਨੇ ਕਿਹਾ ਕਿ ਗੁਰਨਾਮ ਸਿੰਘ ਨੇ ਰਾਤ ਦੇ ਕਰੀਬ 1.30 ਵਜੇ ਆਪਣੇ ਟਰੈਕਟਰ ਨਾਲ ਸ਼ਿਕਾਇਤਕਰਤਾ ਦੇ ਘਰ ਦਾ ਗੇਟ ਅਤੇ ਕੰਧ ਤੋੜ ਦਿੱਤੀ। ਖੇਤਾਂ ਵਿੱਚ ਇੱਕ ਕਿੱਲਾ ਗੰਨੇ ਦੀ ਫ਼ਸਲ ਵਾਹ ਦਿੱਤੀ, ਮੋਟਰ ਵਾਲਾ ਕਮਰਾ ਤੋੜ ਦਿੱਤਾ, ਪੰਚਾਇਤੀ ਖਾਲ ਅਤੇ ਰਸਤਾ ਵਾਹ ਦਿੱਤਾ ਅਤੇ ਉਨ੍ਹਾਂ ਦੀ 10-12 ਮਰਲੇ ਜ਼ਮੀਨ ਵਾਹ ਕੇ ਆਪਣੀ ਜ਼ਮੀਨ ਵਿੱਚ ਮਿਲਾ ਲਈ ਹੈ।
ਥਾਣਾ ਧਾਰੀਵਾਲ ਮੁਖੀ ਪਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਅਮਰਬੀਰ ਸਿੰਘ ਦੇ ਬਿਆਨਾਂ ਅਨੁਸਾਰ ਗੁਰਨਾਮ ਸਿੰਘ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਦੋਵਾਂ ਧਿਰਾਂ ਨੇ ਸਰਪੰਚੀ ਦੀ ਚੋਣ ਲੜੀ ਸੀ ਅਤੇ ਗੁਰਨਾਮ ਸਿੰਘ ਦੀ ਪਤਨੀ ਸਰਪੰਚ ਚੁਣੀ ਗਈ ਸੀ।

Advertisement

Advertisement
Advertisement
Advertisement
Author Image

Balwant Singh

View all posts

Advertisement