ਨਿੱਜੀ ਪੱਤਰ ਪ੍ਰੇਰਕਸੁਨਾਮ ਊਧਮ ਸਿੰਘ ਵਾਲਾ, 4 ਜੁਲਾਈਰੋਟਰੀ ਕਲੱਬ ਸੁਨਾਮ ਵਲੋਂ ਪ੍ਰਧਾਨ ਦਵਿੰਦਰਪਾਲ ਸਿੰਘ ਰਿੰਪੀ ਦੀ ਅਗਵਾਈ ਵਿਚ ਸਥਾਨਕ ਰੋਟਰੀ ਕੰਪਲੈਕਸ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਵਿਸ਼ੇ ’ਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਦਵਿੰਦਰ ਅਤਰੀ ਐੱਸਪੀ (ਡੀ) ਸੰਗਰੂਰ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ ਜਾਗਰੂਕਤਾ ਫੈਲਾਉਣ, ਨਸ਼ਿਆਂ ਦੇ ਨੁਕਸਾਨ ਅਤੇ ਇਸ ਸਮੱਸਿਆ ਨੂੰ ਜੜੋਂ ਖਤਮ ਕਰਨ ਲਈ ਲੋਕਾਂ ਦੇ ਸੁਝਾਅ ਅਤੇ ਸਹਿਯੋਗ ਦੀ ਬਹੁਤ ਲੋੜ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸੁਖਦੇਵ ਸਿੰਘ ਡੀਐੱਸਪੀ ਸੰਗਰੂਰ, ਡਾ. ਰੁਪਿੰਦਰ ਕੌਰ ਬਾਜਵਾ ਡੀਐੱਸਪੀ ਦਿੜਬਾ, ਹਰਵਿੰਦਰ ਸਿੰਘ ਖਹਿਰਾ ਡੀਐੱਸਪੀ ਸੁਨਾਮ ਨੇ ਵੀ ਆਪੋ-ਆਪਣੇ ਤਜ਼ਰਬਿਆਂ ਜਰੀਏ ਨਸ਼ਿਆਂ ਦੀ ਲਾਹਨਤ ਨੂੰ ਖਤਮ ਕਰਨ ਲਈ ਕਿਹਾ। ਯਸ਼ਪਾਲ ਮੰਗਲਾ ਨੇ ਮੰਚ ਸੰਚਾਲਨ ਕਰਨ ਅਤੇ ਪ੍ਰਧਾਨ ਜਗਦੀਪ ਭਾਰਦਵਾਜ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਉਪਰੰਤ ਕਲੱਬ ਦੇ ਡਾਕਟਰ ਮੈਂਬਰਾਂ, ਜਿਨ੍ਹਾਂ ਵਿੱਚ ਡਾ. ਵਿਜੇ ਗਰਗ, ਡਾ. ਰੋਮਿਤ ਗੁਪਤਾ, ਡਾ. ਹਰਦੀਪ ਬਾਵਾ, ਡਾ. ਸ਼ਿਵ ਜਿੰਦਲ, ਡਾ. ਬੀਕੇ ਗੋਇਲ, ਡਾ. ਪਰਸ਼ੋਤਮ ਵਸ਼ਿਸ਼ਟ ਅਤੇ ਡਾ. ਸਿਧਾਰਥ ਫੁੱਲ ਤੋਂ ਇਲਾਵਾ ਚਾਰਟਡ ਅਕਾਊਂਟੈਂਟਾਂ ਸੀਏ ਰੋਹਿਤ ਗਰਗ, ਸੀਏ ਲਲਿਤ ਕਾਂਸਲ, ਸੀਏ ਭੁਵਨੇਸ਼ ਜੈਨ ਅਤੇ ਸੀਏ ਹਰਸ਼ ਜੈਨ ਹੁਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਘਣਸ਼ਿਆਮ ਕਾਂਸਲ, ਸੁਰਜੀਤ ਸਿੰਘ ਗਹੀਰ, ਰਾਜਨ ਸਿੰਗਲਾ, ਜਗਦੀਪ ਭਾਰਦਵਾਜ ਸਮੇਤ ਵੱਡੀ ਗਿਣਤੀ ਵਿੱਚ ਮੋਹਤਵਰ ਸ਼ਖ਼ਸੀਅਤਾਂ ਮੌਜੂਦ ਸਨ।