ਸੰਤੋਖ ਗਿੱਲਰਾਏਕੋਟ, 17 ਫਰਵਰੀਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ (ਸੀਟੂ) ਨਾਲ ਸਬੰਧਿਤ ਰੇਹੜੀ-ਫੜ੍ਹੀ ਮਜ਼ਦੂਰ ਯੂਨੀਅਨ ਤਹਿਸੀਲ ਰਾਏਕੋਟ ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਨਟਵਰ ਲਾਲ ਮਿਸ਼ਰਾ ਪ੍ਰਧਾਨ ਅਤੇ ਰਾਣਾ ਰਾਮ ਕਰਨ ਸਕੱਤਰ ਚੁਣੇ ਗਏ, ਗੋਮਤੀ ਪ੍ਰਸ਼ਾਦ ਸਹਾਇਕ ਸਕੱਤਰ, ਗੁਰਦੀਪ ਸਿੰਘ ਮੀਤ ਪ੍ਰਧਾਨ ਅਤੇ ਕਰਮਜੀਤ ਸੰਨ੍ਹੀ ਖ਼ਜ਼ਾਨਚੀ ਚੁਣੇ ਗਏ। ਸਾਥੀ ਵਿਜੈ ਕੁਮਾਰ ਅਤੇ ਗੋਮਤੀ ਪ੍ਰਸ਼ਾਦ ਦੀ ਪ੍ਰਧਾਨਗੀ ਹੇਠ ਹੋਈ ਚੋਣ ਵਿੱਚ ਅਸ਼ੋਕ ਕੁਮਾਰ, ਰਾਮ ਕਰਨ, ਮਹਿੰਦਰ ਸਿੰਘ ਰਾਣਾ, ਸੋਮ ਪ੍ਰਕਾਸ਼, ਕਿਰਪਾ ਚੰਦ ਗੁਪਤਾ, ਰਾਜ ਕੁਮਾਰ, ਸੁਲਤਾਨ, ਸਕੀਲ ਅਹਿਮਦ, ਭਿੰਦਰ ਸਿੰਘ ਸਮੇਤ 21 ਮੈਂਬਰੀ ਕਮੇਟੀ ਚੁਣੀ ਗਈ। ਸੀਟੂ ਦੇ ਸੂਬਾ ਸਕੱਤਰ ਸਾਥੀ ਦਲਜੀਤ ਕੁਮਾਰ ਗੋਰਾ ਨੇ ਰੇਹੜੀ-ਫੜ੍ਹੀ ਕਾਮਿਆਂ ਦੀ ਰੋਜ਼ੀ-ਰੋਟੀ ਸੁਰੱਖਿਆ ਕਾਨੂੰਨ 2014 ਲਾਗੂ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਰੇਹੜੀ-ਫੜ੍ਹੀ ਕਾਮਿਆਂ ਨੂੰ ਨਿਯਮਾਂ ਅਨੁਸਾਰ ਰਜਿਸਟਰਡ ਕਰ ਕੇ ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਹੂਲਤਾਂ ਦੇਣ ਦੀ ਮੰਗ ਕੀਤੀ।ਮਜ਼ਦੂਰ ਆਗੂਆਂ ਨੇ ਰੇਹੜੀ-ਫੜੀ ਕਾਮਿਆਂ ਲਈ ਵੱਖਰੀ ਮਾਰਕੀਟ ਬਣਾਉਣ ਦੀ ਮੰਗ ਕੀਤੀ ਤਾਂ ਕਿ ਰੇਹੜੀ-ਫੜ੍ਹੀ ਕਾਮਿਆਂ ਨੂੰ ਰੁਜ਼ਗਾਰ ਮਿਲ ਸਕੇ ਤੇ ਸ਼ਹਿਰ ਵਿੱਚ ਆਵਾਜਾਈ ਦੀ ਸਮੱਸਿਆ ਦਾ ਵੀ ਪੱਕਾ ਹੱਲ ਹੋ ਸਕੇ। ਕਾਮਿਆਂ ਨੇ ਸਰਬਸੰਮਤੀ ਨਾਲ ਪਾਸ ਮਤੇ ਰਾਹੀਂ ਸਪੀਕਰ ਲਾ ਕੇ ਫਲ-ਸਬਜ਼ੀਆਂ ਵੇਚਣ ’ਤੇ ਪਾਬੰਦੀ ਲਾਉਣ ਦੀ ਵੀ ਮੰਗ ਕੀਤੀ। ਇਸ ਮੌਕੇ ਸੀਟੂ ਦੇ ਤਹਿਸੀਲ ਸਕੱਤਰ ਸਾਥੀ ਰਾਜ ਜਸਵੰਤ ਸਿੰਘ ਤਲਵੰਡੀ, ਮਨਰੇਗਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ, ਰਾਜ ਮਿਸਤਰੀ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਨ੍ਹੀ ਰਾਏਕੋਟ ਤੇ ਸਤਿੰਦਰ ਸਿੰਘ ਵੀ ਮੌਜੂਦ ਸਨ।