ਰੇਸਵਾਕਿੰਗ: ਪ੍ਰਿਯੰਕਾ ਨੇ 10 ਕਿਲੋਮੀਟਰ ਦੌੜ ’ਚ ਸੋਨ ਤਗ਼ਮਾ ਜਿੱਤਿਆ
05:37 AM Jun 11, 2025 IST
Advertisement
ਨਵੀਂ ਦਿੱਲੀ: ਭਾਰਤ ਦੀ ਰੇਸਵਾਕਰ ਪ੍ਰਿਯੰਕਾ ਗੋਸਵਾਮੀ ਨੇ ਇਨਸਬਰੁੱਕ ਵਿੱਚ ਆਸਟਰੀਅਨ ਰੇਸਵਾਕਿੰਗ ਚੈਂਪੀਅਨਸ਼ਿਪ ਦੀ ਮਹਿਲਾ 10 ਕਿਲੋਮੀਟਰ ਦੌੜ ’ਚ ਪਹਿਲਾ ਸਥਾਨ ਹਾਸਲ ਕਰਕੇ ਸੀਜ਼ਨ ਦੀ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਉਸ ਨੇ 47 ਮਿੰਟ ਅਤੇ 54 ਸੈਕਿੰਡ ਦਾ ਸਮਾਂ ਲਿਆ। 20 ਕਿਲੋਮੀਟਰ ਦੀ ਰੇਸਵਾਕ ਵਿੱਚ ਇੱਕ ਘੰਟਾ 28 ਮਿੰਟ ਤੇ 45 ਸੈਕਿੰਡ ਦਾ ਕੌਮੀ ਰਿਕਾਰਡ ਉਸ ਦੇ ਨਾਂ ਹੈ। 10 ਕਿਲੋਮੀਟਰ ਦੌੜ ਵਿੱਚ ਉਸ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ 45 ਮਿੰਟ ਅਤੇ 47 ਸਕਿੰਟ ਹੈ, ਜੋ ਉਸ ਨੇ 2022 ਵਿੱਚ ਹਾਸਲ ਕੀਤਾ ਸੀ। ਗੋਸਵਾਮੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਾਂ ’ਤੇ ਲਿਖਿਆ, ‘ਇੱਕ ਮਿੰਟ ਦੀ ਪੈਨਲਟੀ ਦੇ ਬਾਵਜੂਦ ਮੈਂ ਸੋਨ ਤਗ਼ਮਾ ਜਿੱਤਿਆ, ਜੋ ਸੌਖਾ ਨਹੀਂ ਸੀ। ਬੁਖਾਰ ਅਤੇ ਪੈਨਲਟੀ ਤੋਂ ਬਾਅਦ ਇਹ ਔਖਾ ਸੀ।’ -ਪੀਟੀਆਈ
Advertisement
Advertisement
Advertisement
Advertisement