ਰੇਲ ਨਾਲ ਟਕਰਾਉਣ ਕਾਰਨ ਪੰਜ ਗਊਆਂ ਦੀ ਮੌਤ
05:26 AM Jun 30, 2025 IST
Advertisement
ਪੱਤਰ ਪ੍ਰੇਰਕ
ਜੀਂਦ, 29 ਜੂਨ
ਜ਼ਿਲ੍ਹੇ ਦੇ ਜੁਲਾਨਾ ਕਸਬੇ ਵਿੱਚ ਕੱਲ੍ਹ ਸ਼ਾਮੀਂ ਜੈਪੁਰ-ਬਠਿੰਡਾ ਇੰਟਰਸਿਟੀ ਐਕਸਪ੍ਰੈੱਸ ਰੇਲ ਦੀ ਲਪੇਟ ਵਿੱਚ ਆਉਣ ਕਾਰਨ 5 ਗਊਆਂ ਦੀ ਮੌਤ ਹੋ ਗਈ। ਸੀਨੀਅਰ ਸਟੇਸ਼ਨ ਮਾਸਟਰ ਰੇਲਵੇ ਸੁਮਿਤ ਕੁਮਾਰ ਨੇ ਦੱਸਿਆ ਕਿ ਜੁਲਾਨਾ ਰੇਲਵੇ ਸਟੇਸ਼ਨ ਤੋਂ ਗੱਡੀ ਨੰਬਰ 12481 ਜੈਪੁਰ-ਬਠਿੰਡਾ ਇੰਟਰਸਿਟੀ ਐਕਸਪ੍ਰੈੱਸ ਲੰਘ ਰਹੀ ਸੀ। ਇਸੇ ਦੌਰਾਨ ਰੇਲ ਪਟੜੀ ਤੋਂ ਲੰਘ ਰਹੇ 5 ਪਸ਼ੂ ਰੇਲ ਗੱਡੀ ਦੇ ਸਾਹਮਣੇ ਆ ਗਏ ਤੇ ਹਾਦਸਾ ਵਾਪਰ ਗਿਆ। ਇਸ ਸਬੰਧੀ ਡਰਾਈਵਰ ਨੇ ਸਟੇਸ਼ਨ ਅਧਿਕਾਰੀ ਨੂੰ ਸੂਚਿਤ ਕਰ ਦਿੱਤਾ। ਸੂਚਨਾ ਮਿਲਣ ਮਗਰੋਂ ਜੁਲਾਨਾ ਵਿਕਲਾਂਗ ਗਊ ਸੇਵਾ ਧਾਮ ਦੇ ਮੈਂਬਰਾਂ, ਰੇਲਵੇ ਗੈਂਗ ਅਤੇ ਗਊਵੰਸ਼ ਰੱਖਿਆਦਲ ਦੇ ਸਹਿਯੋਗ ਨਾਲ ਮ੍ਰਿਤਕ ਗਊਆਂ ਦੇ ਅੰਗ ਰੇਲ ਪਟੜੀ ਤੋਂ ਹਟਾ ਦਿੱਤੇ ਗਏ। ਗੱਡੀ ਨੂੰ ਕਰੀਬ ਅੱਧਾ ਘੰਟਾ ਜੁਲਾਨਾ ਰੇਲਵੇ ਸਟੇਸ਼ਨ ’ਤੇ ਹੀ ਰੁਕਣਾ ਪਿਆ। ਇਸ ਹਾਦਸੇ ਨੂੰ ਲੈ ਕੇ ਲੋਕਾਂ ਵਿੱਚ ਸੋਗ ਦੀ ਲਹਿਰ ਹੈ।
Advertisement
Advertisement
Advertisement
Advertisement