ਸੁੱਚਾ ਸਿੰਘ ਪਸਨਾਵਾਲਧਾਰੀਵਾਲ, 7 ਜੂਨਧਾਰੀਵਾਲ ਸ਼ਹਿਰ ਵਿੱਚ ਰੇਲਵੇ ਫਾਟਕ ’ਤੇ ਅੰਡਰਪਾਸ ਜਾਂ ਪੁਲ ਬਣਾਉਣ ਦੀ ਮੰਗ ਲਈ ਭਾਜਪਾ ਦੇ ਸੀਨੀਅਰ ਆਗੂ ਨਵਨੀਤ ਵਿੱਜ ਦੀ ਅਗਵਾਈ ਹੇਠ ਭਾਜਪਾ ਯੁਵਾ ਮੋਰਚਾ ਦੇ ਸਾਥੀਆਂ ਨੇ ਸ਼ਹਿਰ ’ਚ ਦਸਤਖਤ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਇਥੇ ਸ਼ਹਿਰ ਵਿੱਚ ਪੈਂਦੇ ਰੇਲਵੇ ਫਾਟਕਾਂ ਰਾਹੀਂ ਆਉਣ ਜਾਣ ਵਾਲੇ ਲੋਕਾਂ ਤੇ ਵਾਹਨ ਚਾਲਕਾਂ ਦੇ ਦਸਤਖਤ ਕਰਵਾਏ। ਭਾਜਪਾ ਆਗੂ ਨਵਨੀਤ ਵਿੱਜ ਨੇ ਦੱਸਿਆ ਅੰਮ੍ਰਿਤਸਰ-ਪਠਾਨਕੋਟ ਰੇਲਵੇ ਮਾਰਗ ਦਾ ਕੇਂਦਰ ਬਿੰਦੂ ਸ਼ਹਿਰ ਧਾਰੀਵਾਲ ਰੇਲਵੇ ਲਾਈਨ ਦੇ ਦੋਵੇਂ ਪਾਸੇ ਵਸਿਆ ਹੋਇਆ ਹੈ। ਸ਼ਹਿਰ ’ਚ ਇਸ ਰੇਲਵੇ ਲਾਈਨ ਉਪਰ ਮੁੱਖ ਤਿੰਨ ਫਾਟਕ (ਮਾਡਲ ਟਾਊਨ, ਮਿਸ਼ਨ ਹਸਪਤਾਲ ਧਾਰੀਵਾਲ ਅਤੇ ਫਤਿਹਨੰਗਲ ਰੋਡ) ਹਨ। ਸ਼ਹਿਰ ਅਤੇ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕ ਅਤੇ ਵਾਹਨ ਲਗਾਤਾਰ ਇਨ੍ਹਾਂ ਫਾਟਕਾਂ ਰਾਹੀਂ ਆਰ ਪਾਰ ਆਉਂਦੇ ਜਾਂਦੇ ਰਹਿੰਦੇ ਹਨ। ਵੱਖ ਵੱਖ ਸਮੇਂ ਰੇਲ ਗੱਡੀਆਂ ਦੇ ਲੰਘਣ ਕਾਰਨ ਕਾਫੀ ਲੰਮਾ ਸਮਾਂ ਫਾਟਕਾਂ ਦੇ ਬੰਦ ਰਹਿਣ ਕਾਰਨ ਸਕੂਲੀ ਬੱਚਿਆਂ, ਰਾਹਗੀਰਾਂ, ਸਹਿਰ ਵਾਸੀਆਂ ਤੇ ਇਲਾਕੇ ਦੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਹੈ ਤੇ ਖਾਸ ਕਰਕੇ ਐਮਰਜੈਂਸੀ ਸੇਵਾਵਾਂ ਜਾਂ ਬਿਮਾਰ ਲੋਕਾਂ ਨੂੰ ਬੜੀ ਤਕਲੀਫ ਝੱਲਣੀ ਪੈਂਦੀ ਹੈ। ਲੋਕਾਂ ਦੀ ਮੰਗ ਹੈ ਸਮੱਸਿਆ ਦੇ ਹੱਲ ਲਈ ਉੱਕਤ ਤਿੰਨਾਂ ਫਾਟਕਾਂ ਵਿੱਚੋਂ ਕਿਸੇ ਇਕ ਫਾਟਕ ’ਤੇ ਅੰਡਰਪਾਸ ਜਾਂ ਪੁਲ ਬਣਾਇਆ ਜਾਵੇ। ਇਸ ਮੌਕੇ ਯੂਥ ਸਾਥੀ ਗੌਰਵ ਸ਼ਰਮਾ, ਸੰਨੀ ਮਹਾਜਨ, ਧਹਰ ਭਾਰਦਵਾਜ, ਕਪਿਲ ਮਨਨ, ਦੀਪਕ ਸ਼ਰਮਾ ਤੇ ਅਮਨ ਖੁੱਲਰ ਆਦਿ ਮੌਜੂਦ ਸਨ।