For the best experience, open
https://m.punjabitribuneonline.com
on your mobile browser.
Advertisement

ਰੂਸ ਨੇ ਦਸ ਖੇਤਰਾਂ ’ਚ 337 ਯੂਕਰੇਨੀ ਡਰੋਨ ਫੁੰਡੇ

04:39 AM Mar 12, 2025 IST
ਰੂਸ ਨੇ ਦਸ ਖੇਤਰਾਂ ’ਚ 337 ਯੂਕਰੇਨੀ ਡਰੋਨ ਫੁੰਡੇ
ਯੂਕਰੇਨ ਵੱਲੋਂ ਮਾਸਕੋ ਖੇਤਰ ਵਿੱਚ ਡਰੋਨਾਂ ਰਾਹੀਂ ਕੀਤੇ ਹਮਲੇ ਵਿੱਚ ਨੁਕਸਾਨੇ ਗਏ ਵਾਹਨ। -ਫੋਟੋ: ਰਾਇਟਰਜ਼
Advertisement

ਮਾਸਕੋ, 11 ਮਾਰਚ
ਰੂਸੀ ਫੌਜ ਨੇ ਅੱਜ ਕਿਹਾ ਕਿ ਹਵਾਈ ਫੌਜ ਵੱਲੋਂ ਦਸ ਰੂਸੀ ਖੇਤਰਾਂ ਵਿੱਚ ਰਾਤ 337 ਯੂਕਰੇਨੀ ਡਰੋਨਾਂ ਨੂੰ ਫੁੰਡ ਦਿੱਤਾ ਗਿਆ ਹੈ। ਇਹ ਤਿੰਨ ਸਾਲਾਂ ਦੌਰਾਨ ਯੂਕਰੇਨ ਦਾ ਰੂਸ ’ਤੇ ਸਭ ਤੋਂ ਵੱਡਾ ਡਰੋਨ ਹਮਲਾ ਮੰਨਿਆ ਜਾ ਰਿਹਾ ਹੈ। ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਯੂਕਰੇਨ ਦਾ ਵਫ਼ਦ ਰੂਸ ਨਾਲ ਤਿੰਨ ਸਾਲ ਤੋਂ ਜਾਰੀ ਜੰਗ ਨੂੰ ਖਤਮ ਕਰਨ ਸਬੰਧੀ ਚਰਚਾ ਲਈ ਸਾਊਦੀ ਅਰਬ ’ਚ ਅਮਰੀਕਾ ਦੇ ਸੀਨੀਅਰ ਡਿਪਲੋਮੈਟ ਨੂੰ ਮਿਲਣ ਵਾਲਾ ਹੈ। ਹਮਲੇ ਸਬੰਧੀ ਯੂਕਰੇਨੀ ਅਧਿਕਾਰੀਆਂ ਵੱਲੋਂ ਫੌਰੀ ਕੋਈ ਟਿੱਪਣੀ ਨਹੀਂ ਆਈ। ਸਾਊਦੀ ਅਰਬ ਵਿੱਚ ਇਹ ਗੱਲਬਾਤ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਚਕਾਰ 28 ਫਰਵਰੀ ਨੂੰ ਵ੍ਹਾਈਟ ਹਾਊਸ ਵਿੱਚ ਹੋਈ ਬਹਿਸ ਮਗਰੋਂ ਨਵਾਂ ਕੂਟਨੀਤਕ ਯਤਨ ਦਰਸਾਉਂਦੀ ਹੈ।
ਰੂਸੀ ਰੱਖਿਆ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਸਭ ਤੋਂ ਵੱਧ 126 ਡਰੋਨ ਯੂਕਰੇਨ ਦੀ ਸਰਹੱਦ ਤੋਂ ਪਾਰ ਕੁਰਸਕ ਇਲਾਕੇ ਵਿੱਚ ਡੇਗੇ ਗਏ। ਇਸ ਖੇਤਰ ਦੇ ਕੁਝ ਹਿੱਸੇ ’ਤੇ ਯੂਕਰੇਨੀ ਫੌਜ ਦੇ ਅਧੀਨ ਹਨ ਅਤੇ 91 ਡਰੋਨ ਮਾਸਕੋ ਖੇਤਰ ਵਿੱਚ ਫੁੰਡੇ ਗਏ ਹਨ। ਇਸ ਤੋਂ ਇਲਾਵਾ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਬੈਲਗਰਾਦ, ਬਰਾਇੰਸਕ ਅਤੇ ਵੋਰੋਨੇਜ਼ ਅਤੇ ਰੂਸ ਦੇ ਅੰਦਰ ਸਥਿਤ ਕਲੂਗਾ, ਲਿਪੇਤਸਕ, ਨਿਜ਼ਨੀ ਨੋਵਗਰਾਦ, ਓਰੀਓਲ ਤੇ ਰਿਆਜ਼ਾਨ ਵਰਗੇ ਖੇਤਰਾਂ ਵਿੱਚ ਵੀ ਡਰੋਨ ਫੁੰਡੇ ਗਏ ਹਨ। ਮਾਸਕੋ ਦੇ ਮੇਅਰ ਸਰਗੇਈ ਸੋਬਿਆਨਿਨ ਨੇ ਕਿਹਾ ਕਿ ਰੂਸੀ ਰਾਜਧਾਨੀ ਵੱਲ ਆ ਰਹੇ 70 ਤੋਂ ਵੱਧ ਡਰੋਨਾਂ ਨੂੰ ਡੇਗਿਆਗਿਆ ਹੈ। ਮਾਸਕੋ ਖੇਤਰ ਦੇ ਗਵਰਨਰ ਆਂਦਰੇਈ ਵੋਰੋਬਯੋਵ ਨੇ ਕਿਹਾ ਕਿ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਨੌਂ ਜ਼ਖਮੀ ਹੋ ਗਏ। -ਏਪੀ

Advertisement

Advertisement
Advertisement
Advertisement
Author Image

Gurpreet Singh

View all posts

Advertisement