ਰੂਸ ਨੇ ਅਫ਼ਗਾਨਿਸਤਾਨ ’ਚ ਤਾਲਿਬਾਨ ਸ਼ਾਸਨ ਨੂੰ ਮਾਨਤਾ ਦਿੱਤੀ
04:26 AM Jul 05, 2025 IST
Advertisement
ਮਾਸਕੋ, 4 ਜੁਲਾਈ
ਰੂਸ ਨੇ ਤਾਲਿਬਾਨ ਨੂੰ ਪਾਬੰਦੀਸ਼ੁਦਾ ਸੰਗਠਨਾਂ ਦੀ ਆਪਣੀ ਸੂਚੀ ’ਚੋਂ ਹਟਾਉਣ ਮਗਰੋਂ ਵੀਰਵਾਰ ਨੂੰ ਅਫਗਾਨਿਸਤਾਨ ਵਿੱਚ ਤਾਲਿਬਾਨ ਸ਼ਾਸਨ ਨੂੰ ਰਸਮੀ ਤੌਰ ’ਤੇ ਮਾਨਤਾ ਦੇ ਦਿੱਤੀ ਹੈ। ਅਜਿਹਾ ਕਰਨ ਵਾਲਾ ਰੂਸ ਪਹਿਲਾ ਦੇਸ਼ ਬਣ ਗਿਆ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਕਿ ਉਸ ਨੂੰ ਅਫਗਾਨਿਸਤਾਨ ਦੇ ਨਵੇਂ ਨਿਯੁਕਤ ਰਾਜਦੂਤ ਗੁਲ ਹਸਨ ਤੋਂ ਪਛਾਣ ਸਬੰਧੀ ਅਧਿਕਾਰਤ ਦਸਤਾਵੇਜ਼ ਪ੍ਰਾਪਤ ਹੋਏ ਹਨ। ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਅਫਗਾਨ ਸਰਕਾਰ ਨੂੰ ਅਧਿਕਾਰਤ ਮਾਨਤਾ ਦੇਣ ਨਾਲ ‘ਸਾਡੇ ਦੇਸ਼ਾਂ ਵਿਚਕਾਰ ਸਾਰਥਕ ਦੁਵੱਲੇ ਸਹਿਯੋਗ ਨੂੰ ਹੁਲਾਰਾ ਮਿਲੇਗਾ।’ ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਇਤਿਹਾਸਕ ਕਦਮ ਦੱਸਿਆ ਹੈ। ਉਸ ਨੇ ਤਾਲਿਬਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਦੇ ਹਵਾਲੇ ਨਾਲ ਕਿਹਾ, ‘ਇਹ ਹੋਰ ਦੇਸ਼ਾਂ ਲਈ ਚੰਗੀ ਉਦਾਹਰਣ ਹੈ।’ -ਏਪੀ
Advertisement
Advertisement
Advertisement
Advertisement