ਰੂਸ ਦੇ ਸਾਬਕਾ ਉਪ ਰੱਖਿਆ ਮੰਤਰੀ ਨੂੰ 13 ਸਾਲ ਦੀ ਜੇਲ੍ਹ
05:51 AM Jul 02, 2025 IST
Advertisement
ਮਾਸਕੋ: ਰੂਸੀ ਅਦਾਲਤ ਨੇ ਸਾਬਕਾ ਉਪ ਰੱਖਿਆ ਮੰਤਰੀ ਨੂੰ ਅੱਜ ਭ੍ਰਿਸ਼ਟਾਚਾਰ ਕੇਸ ਵਿੱਚ ਦੋਸ਼ੀ ਠਹਿਰਾਉਂਦਿਆਂ 13 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਤੈਮੂਰ ਇਵਾਨੋਵ ਫ਼ੌਜ ਵਿੱਚ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਵਿੱਚ ਸਭ ਤੋਂ ਚਰਚਿਤ ਵਿਅਕਤੀ ਸੀ। ਇਸ ਕੇਸ ਵਿੱਚ ਸਾਬਕਾ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਦੇ ਕਰੀਬੀ ਰਹੇ ਕਈ ਸੀਨੀਅਰ ਅਧਿਕਾਰੀ ਵੀ ਨਿਸ਼ਾਨੇ ’ਤੇ ਹਨ। ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਕਰੀਬੀ ਸ਼ੋਇਗੂ ਨੂੰ ਰੂਸ ਦੀ ਸਲਾਮਤੀ ਕੌਂਸਲ ਦੇ ਸਕੱਤਰ ਦਾ ਨਵਾਂ ਉੱਚਾ ਅਹੁਦਾ ਦਿੱਤਾ ਗਿਆ ਹੈ। ਇਵਾਨੋਵ (49) ਨੂੰ 2016 ਵਿੱਚ ਉੱਪ ਰੱਖਿਆ ਮੰਤਰੀ ਬਣਾਇਆ ਗਿਆ ਸੀ। ਉਸ ਕੋਲ ਫੌਜੀ ਨਿਰਮਾਣ, ਜਾਇਦਾਦ ਪ੍ਰਬੰਧਨ ਅਤੇ ਡਾਕਟਰੀ ਮਦਦ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੀ। -ਏਪੀ
Advertisement
Advertisement
Advertisement
Advertisement