ਰੂਸੀ ‘ਚੈੱਸਬੋਰਡ ਕਿਲਰ’ 11 ਹੋਰ ਕਤਲ ਕਬੂਲਣ ਲਈ ਤਿਆਰ
04:29 AM Apr 06, 2025 IST
Advertisement
ਮਾਸਕੋ, 5 ਅਪਰੈਲ
ਰੂਸੀ ਪੀਨਲ ਸਰਵਿਸ ਨੇ ਦੱਸਿਆ ਕਿ 2007 ’ਚ 48 ਲੋਕਾਂ ਦੀ ਹੱਤਿਆ ਲਈ ਉਮਰ ਕੈਦ ਤਹਿਤ ਜੇਲ੍ਹ ’ਚ ਬੰਦ ਰੂਸੀ ਸੀਰੀਅਲ ਕਿਲਰ ਅਲੈਕਜ਼ੈਂਡਰ ਪਿਚੁਸ਼ਕਿਨ ਨੇ ਕਿਹਾ ਕਿ ਉਹ 11 ਹੋਰ ਕਤਲ ਕਬੂਲਣ ਲਈ ਤਿਆਰ ਹੈ। ਪਿਚੁਸ਼ਕਿਨ ਜੋ ਹੁਣ 50 ਸਾਲ ਦਾ ਹੈ, ‘ਚੈੱਸਬੋਰਡ ਕਿੱਲਰ’ ਦੇ ਨਾਂ ਨਾਲ ਵੀ ਮਸ਼ਹੂਰ ਹੈ। ਉਹ ਅਕਸਰ ਬੇਘਰੇ ਲੋਕਾਂ, ਸ਼ਰਾਬੀਆਂ ਤੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦਾ ਸੀ, ਜੋ ਦੱਖਣੀ ਮਾਸਕੋ ਦੇ ਇੱਕ ਵੱਡੇ ਬਿਤਸੇਵਸਕੀ ਪਾਰਕ ਨੇੜੇ ਰਹਿੰਦੇ ਸਨ। ਉਸ ਨੇ 1992 ਤੋਂ 2006 ਦਰਮਿਆਨ ਇਹ ਕਤਲ ਕੀਤੇ। ਸਜ਼ਾ ਸੁਣਾਏ ਜਾਣ ਤੋਂ ਬਾਅਦ ਪਿਚੁਸ਼ਕਿਨ ਰੂਸ ਦੇ ਆਰਕਟਿਕ ਉੱਤਰ ’ਚ ਪੋਲਰ ਆਉਲ ਜੇਲ੍ਹ ’ਚ ਬੰਦ ਹੈ। ਅੱਜ ਰੂਸੀ ਪੀਨਲ ਸੇਵਾ ਨੇ ਦੱਸਿਆ ਕਿ ਪਿਚੁਸ਼ਕਿਨ 11 ਹੋਰ ਹੱਤਿਆਵਾਂ ਕਬੂਲਣ ਲਈ ਤਿਆਰ ਹੈ। -ਰਾਇਟਰਜ਼
Advertisement
Advertisement
Advertisement
Advertisement