For the best experience, open
https://m.punjabitribuneonline.com
on your mobile browser.
Advertisement

ਰੂਪ ਦਵਿੰਦਰ ਕੌਰ ਦਾ ਕਾਵਿ ਸੰਗ੍ਰਹਿ ‘ਮੌਨ ਦਾ ਅਨੁਵਾਦ’ ਲੋਕ ਅਰਪਣ

04:14 AM Jan 22, 2025 IST
ਰੂਪ ਦਵਿੰਦਰ ਕੌਰ ਦਾ ਕਾਵਿ ਸੰਗ੍ਰਹਿ ‘ਮੌਨ ਦਾ ਅਨੁਵਾਦ’ ਲੋਕ ਅਰਪਣ
Advertisement

ਦਲਜਿੰਦਰ ਸਿੰਘ ਰਹਿਲ
ਯੂਕੇ: ਪਿਛਲੇ ਦਿਨੀਂ ਪੰਜਾਬੀ ਸਾਹਿਤ ਅਤੇ ਕਲਾ ਸੁਸਾਇਟੀ ਬੈਡਫੋਰਡ ਯੂਕੇ ਵੱਲੋਂ ਆਪਣੇ ਪਲੇਠੇ ਸਾਹਿਤਕ ਸਮਾਗਮ ਵਿੱਚ ਇੰਗਲੈਂਡ ਦੀ ਕਵਿੱਤਰੀ ਰੂਪ ਦਵਿੰਦਰ ਕੌਰ ਦਾ ਕਾਵਿ ਸੰਗ੍ਰਹਿ ‘ਮੌਨ ਦਾ ਅਨੁਵਾਦ’ ਲੋਕ ਅਰਪਣ ਕੀਤਾ ਗਿਆ। ਪੰਜਾਬੀ ਸਾਹਿਤ ਅਤੇ ਕਲਾ ਸੁਸਾਇਟੀ ਦੇ ਬਲਵੰਤ ਸਿੰਘ ਗਿੱਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਕਿਤਾਬ ਬਾਰੇ ਬਲਵਿੰਦਰ ਸਿੰਘ ਚਾਹਲ ਨੇ ਪਰਚਾ ਪੜਿ੍ਹਆ। ਇਸ ਸਮਾਗਮ ਵਿੱਚ ਯੂਰਪ ਤੋਂ ਪ੍ਰੋ. ਜਸਪਾਲ ਸਿੰਘ (ਇਟਲੀ), ਅਮਜ਼ਦ ਆਰਫ਼ੀ (ਜਰਮਨੀ), ਗੁਰਪ੍ਰੀਤ ਕੌਰ (ਗ੍ਰੀਸ) ਅਤੇ ਜੀਤ ਸੁਰਜੀਤ (ਬੈਲਜੀਅਮ) ਤੋਂ ਇਲਾਵਾ ਯੂਕੇ ਦੇ ਸਾਹਿਤਕਾਰ, ਅਦਬੀ ਸ਼ਖ਼ਸੀਅਤਾਂ ਅਤੇ ਪੰਜਾਬੀ ਭਾਈਚਾਰੇ ਨੇ ਹਿੱਸਾ ਲਿਆ ਜਿਨ੍ਹਾਂ ਨੇ ਕ੍ਰਮਵਾਰ ਰੂਪ ਦਵਿੰਦਰ ਦੇ ਕਾਵਿ ਸੰਗ੍ਰਹਿ ਅਤੇ ਬਲਵਿੰਦਰ ਸਿੰਘ ਚਾਹਲ ਦੁਆਰਾ ਪੜ੍ਹੇ ਪਰਚੇ ਤੇ ਗੱਲਬਾਤ ਕੀਤੀ।
ਯੂਕੇ ਤੋਂ ਮਹਿੰਦਰਪਾਲ ਸਿੰਘ ਧਾਲੀਵਾਲ, ਅਜ਼ੀਮ ਸ਼ੇਖਰ, ਬਲਦੇਵ ਸਿੰਘ ਮਸਤਾਨਾ, ਮੋਤਾ ਸਿੰਘ ਸਰਾਏ, ਐੱਮਪੀ ਮੁਹੰਮਦ ਯਾਸੀਨ, ਮੇਅਰ ਮੁਹੰਮਦ ਨਿਵਾਜ਼, ਬਲਵੰਤ ਸਿੰਘ ਗਿੱਲ, ਬਲਬੀਰ ਸਿੰਘ ਰੰਧਾਵਾ, ਲਾਰਡ ਪਾਸ਼ਾ, ਕੁਲਵੰਤ ਕੌਰ ਢਿੱਲੋਂ, ਕਿਰਪਾਲ ਪੂੰਨੀ, ਸੁਖਦੇਵ ਸਿੰਘ ਬਾਂਸਲ, ਰਾਜਿੰਦਰਜੀਤ, ਗੁਰਚਰਨ ਸੱਗੂ, ਪ੍ਰਕਾਸ਼ ਸੋਹਲ, ਦਰਸ਼ਨ ਬੁਲੰਦਵੀ, ਮਨਪ੍ਰੀਤ ਸਿੰਘ ਬੱਧਨੀ ਕਲਾਂ, ਨਛੱਤਰ ਸਿੰਘ ਭੋਗਲ, ਮਨਜੀਤ ਕੌਰ ਪੱਡਾ, ਕੁਲਵੰਤ ਸਿੰਘ ਢੇਸੀ ਅਤੇ ਗੁਰਮੁਖ ਸਿੰਘ ਨੇ ਵੀ ਕਿਤਾਬ ਬਾਰੇ ਵਿਚਾਰ ਪੇਸ਼ ਕੀਤੇ। ਰੂਪ ਦਵਿੰਦਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਆਪਣੀਆਂ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਚਿੱਤਰਕਾਰ ਜਤਿੰਦਰ ਸਿੰਘ ਪੱਤੜ ਵੱਲੋਂ ਰੂਪਦਵਿੰਦਰ, ਨਛੱਤਰ ਸਿੰਘ ਭੋਗਲ ਅਤੇ ਅਮਨਦੀਪ ਸਿੰਘ ਗਲਾਸਗੋ ਦੇ ਬਣਾਏ ਚਿੱਤਰ ਭੇਂਟ ਕੀਤੇ ਗਏ।
ਸਟੇਜ ਦਾ ਸੰਚਾਲਨ ਅਮਨਦੀਪ ਸਿੰਘ ਅਮਨ ਗਲਾਸਗੋ, ਮਹਿੰਦਰਪਾਲ ਸਿੰਘ ਧਾਲੀਵਾਲ ਅਤੇ ਪ੍ਰਭਜੋਤ ਕੌਰ ਵੜੈਚ ਨੇ ਕੀਤਾ ਜਿਨ੍ਹਾਂ ਵਾਰੋ ਵਾਰੀ ਦਰਸ਼ਕਾਂ ਨੂੰ ਬੰਨ੍ਹੀਂ ਰੱਖਿਆ। ਇਸ ਮੌਕੇ ਮਲਕੀਤ ਕੌਰ, ਪਰਮਜੀਤ ਕੌਰ ਸੰਧਾਵਾਲੀਆ, ਹਰਭਜਨ ਸਿੰਘ ਨਾਹਲ, ਬਿੱਟੂ ਖੰਗੂੜਾ, ਆਫ਼ਤਾਬ ਨਿਕਲਸਨ, ਸੁਰਿੰਦਰਪਾਲ ਸਿੰਘ, ਬੰਟੀ ਉੱਪਲ, ਸੰਤੋਖ ਸਿੰਘ ਹੇਅਰ, ਰਾਜਿੰਦਰ ਸਿੰਘ, ਪਰਮਜੀਤ ਸਿੰਘ ਪੰਮੀ, ਜਸਮੇਰ ਸਿੰਘ ਲਾਲ, ਸਵਗੁਨ ਕੌਰ ਘੁੰਮਣ, ਪ੍ਰਭਗੁਨ ਸਿੰਘ ਘੁੰਮਣ, ਹਿਰਦੇਜੀਤ ਸਿੰਘ ਖਾਰਾ, ਹਰਮਨਪ੍ਰੀਤ ਸਿੰਘ ਘੁੰਮਣ, ਸਾਬਕਾ ਮੇਅਰ ਮਹਿੰਦਰ ਕੌਰ ਮਿੱਡਾ, ਨਵੀ ਕੌਰ, ਨਾਹਰ ਸਿੰਘ ਗਿੱਲ, ਨਛੱਤਰ ਸਿੰਘ ਭੋਗਲ, ਜਸਵੰਤ ਸਿੰਘ ਗਿੱਲ, ਸ਼ਮਿੰਦਰ ਸਿੰਘ ਗਰਚਾ, ਸ਼ਿਵਦੀਪ ਕੌਰ, ਰੁਪਿੰਦਰ ਕੌਰ ਗਿੱਲ, ਰਾਜਿੰਦਰ ਕੌਰ, ਜਤਿੰਦਰ ਸਿੰਘ ਬੁਗਲੀ, ਦਲਬੀਰ ਕੌਰ, ਭਜਨ ਕੌਰ, ਜਸਵਿੰਦਰ ਕੁਮਾਰ, ਜ਼ੀਸ਼ਾਨ ਸਾਕਿਬ ਆਦਿ ਵੀ ਹਾਜ਼ਰ ਸਨ। ਅਖੀਰ ਵਿੱਚ ਹਾਜ਼ਰ ਕਵੀਆਂ ਵੱਲੋਂ ਕਵਿਤਾ ਪਾਠ ਕੀਤਾ ਗਿਆ।
ਸੰਪਰਕ: 00393272244388

Advertisement

Advertisement
Advertisement
Author Image

Balwinder Kaur

View all posts

Advertisement