For the best experience, open
https://m.punjabitribuneonline.com
on your mobile browser.
Advertisement

ਰੂਪਨਗਰ ਜ਼ਿਲ੍ਹੇ ਵਿੱਚ ਇਜ਼ੀ ਰਜਿਸਟਰੇਸ਼ਨ ਦੀ ਸ਼ੁਰੂਆਤ

05:56 AM Jul 04, 2025 IST
ਰੂਪਨਗਰ ਜ਼ਿਲ੍ਹੇ ਵਿੱਚ ਇਜ਼ੀ ਰਜਿਸਟਰੇਸ਼ਨ ਦੀ ਸ਼ੁਰੂਆਤ
ਜਾਇਦਾਦ ਦੇ ਖਰੀਦਦਾਰ ਨੂੰ ਤਸਦੀਕਸ਼ੁਦਾ ਵਸੀਕਾ ਅਤੇ ਪੌਦਾ ਭੈਟ ਕਰਦੇ ਹੋਏ ਤਹਿਸੀਲਦਾਰ ਹਰਸਿਮਰਨ ਸਿੰਘ ਤੇ ਹੋਰ। ਫੋਟੋ: ਜਗਮੋਹਨ ਸਿੰਘ
Advertisement

ਜਗਮੋਹਨ ਸਿੰਘ
ਰੂਪਨਗਰ, 3 ਜੁਲਾਈ
ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅੱਜ ਰੂਪਨਗਰ ਜ਼ਿਲ੍ਹੇ ਅੰਦਰ ਇਜ਼ੀ ਰਜਿਸਟਰੇਸ਼ਨ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ। ਇਸ ਅਧੀਨ ਅੱਜ ਸਬ-ਰਜਿਸਟਰਾਰ ਦਫਤਰ ’ਚ ਸ਼ਾਮ ਪੌਣੇ ਪੰਜ ਵਜੇ ਤੱਕ 7 ਰਜਿਸਟਰੀਆਂ ਤਸਦੀਕ ਕੀਤੀਆਂ ਗਈਆਂ। ਤਹਿਸੀਲਦਾਰ ਰੂਪਨਗਰ ਹਰਸਿਮਰਨ ਸਿੰਘ ਨੇ ਦੱਸਿਆ ਕਿ ਸਬ-ਰਜਿਸਟਰਾਰ ਦਫਤਰ ਰੂਪਨਗਰ ਵਿੱਚ ਪਹਿਲੀ ਰਜਿਸਟਰੀ ਪਿੰਡ ਅਹਿਮਦਪੁਰ ਦੀ ਕੀਤੀ ਗਈ, ਜਿਸ ਵਿੱਚ ਵੇਚਦਾਰ ਗੁਰਪਾਲ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਅਹਿਮਦਪੁਰ ਅਤੇ ਖਰੀਦਦਾਰ ਪੁਸ਼ਪ ਲਤਾ ਨੇ ਪਹਿਲੀ ਰਜਿਸਟਰੀ ਕਰਵਾ ਕੇ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਸਹੂਲਤ ਦਾ ਲਾਭ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਰਜਿਸਟਰੇਸ਼ਨ ਦਾ ਕੰਮ ਪੂਰਾ ਹੋਣ ਉਪਰੰਤ ਖਰੀਦਦਾਰ ਨੂੰ ਈਜ਼ੀ ਰਜਿਸਟਰੇਸ਼ਨ ਪ੍ਰਾਜੈਕਟ(ਜ਼ੀਰੋ ਡੀਲੇਅ/ਜ਼ੀਰੋ ਕਰੱਪਸ਼ਨ) ਹੇਠ ਪਹਿਲੀ ਰਜਿਸਟਰੀ ਕਰਵਾਉਣ ਲਈ ਵਧਾਈ ਦਿੱਤੀ ਅਤੇ ਬੂਟਾ ਦੇ ਕੇ ਇਸ ਨੂੰ ਆਪਣੇ ਘਰ ਨੇੜੇ ਲਗਾ ਕੇ ਰੁੱਖ ਬਣਨ ਤੱਕ ਇਸ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਤਹਿਸੀਲਦਾਰ ਰੂਪਨਗਰ ਹਰਸਿਮਰਨ ਸਿੰਘ,ਰਜਿਸਟਰੀ ਕਲਰਕ ਸ਼੍ਰੀਮਤੀ ਰਮਨ, ਟੈਕਨੀਕਲ ਸਹਾਇਕ ਸਰਬਦੀਪ ਸਿੰਘ ਅਤੇ ਜਿਲਾ ਸਿਸਟਮ ਮੈਨੇਜਰ ਰਾਜੀਵ ਕਪੂਰ ਮੌਜੂਦ ਸਨ।

Advertisement

Advertisement
Advertisement
Advertisement
Author Image

Sukhjit Kaur

View all posts

Advertisement