ਰੂਪਨਗਰ ’ਚ ਬਿਜ਼ਨਸ ਐਕਸਪੋ ਅੱਜ ਤੋਂ
05:02 AM Jul 05, 2025 IST
Advertisement
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਈਆਈਟੀ ਰੂਪਨਗਰ ਵਿੱਚ ਪਹਿਲੀ ਵਾਰ ਬਿਜ਼ਨਸ ਬਲਾਸਟਰਜ਼ ਐਕਸਪੋ ਕਰਵਾਈ ਜਾ ਰਹੀ ਹੈ, ਜਿੱਥੇ ਸਰਕਾਰੀ ਸਕੂਲਾਂ ਦੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਰੋਮਾਂਚਕ ਸ਼ਾਰਕ ਟੈਂਕ ਸ਼ੈਲੀ ਵਰਗੇ ਸੈਸ਼ਨਾਂ ਵਿੱਚ ਹਿੱਸਾ ਲੈਣਗੇ ਅਤੇ ਉੱਘੇ ਨਿਵੇਸ਼ਕਾਂ, ਉੱਦਮੀਆਂ ਤੇ ਇਨਕਿਊਬੇਟਰਾਂ ਦੇ ਵਿਸ਼ੇਸ਼ ਪੈਨਲ ਅੱਗੇ ਆਪਣੇ ਨਵੀਨਤਮ ਉੱਦਮਾਂ ਦਾ ਪ੍ਰਦਰਸ਼ਨ ਕਰਨਗੇ। ਬੈਂਸ ਨੇ ਦੱਸਿਆ ਕਿ ਭਲਕੇ (ਸ਼ਨਿਚਰਵਾਰ) ਨੂੰ ਐਕਸਪੋ ਵਿੱਚ ਲਗਪਗ 40 ਟੀਮਾਂ ਆਪਣੇ ਉਤਪਾਦ ਪੇਸ਼ ਕਰਨਗੀਆਂ। ਸਰਕਾਰੀ ਸਕੂਲਾਂ ਦੀਆਂ ਟੀਮਾਂ ਵੱਲੋਂ 18,492 ਬਿਜ਼ਨਸ ਆਈਡੀਆ ਵਿਕਸਤ ਕੀਤੇ ਗਏ ਹਨ। ਸੂਬਾ ਸਰਕਾਰ ਵੱਲੋਂ ਆਪਣੇ ਬਿਜ਼ਨਸ ਆਈਡੀਆ ਨੂੰ ਵਿਕਸਤ ਅਤੇ ਲਾਂਚ ਕਰਨ ਲਈ 7000 ਤੋਂ ਵੱਧ ਟੀਮਾਂ ਨੂੰ 16-16 ਹਜ਼ਾਰ ਰੁਪਏ ਦਿੱਤੇ ਗਏ ਹਨ।
Advertisement
Advertisement
Advertisement
Advertisement