ਰਿਸ਼ਤੇਦਾਰ ਬਣ ਕੇ ਮਾਰੀ ਲੱਖਾਂ ਦੀ ਠੱਗੀ
05:43 AM Feb 05, 2025 IST
Advertisement
ਪੱਤਰ ਪ੍ਰੇਰਕ
ਕਪੂਰਥਲਾ, 4 ਫਰਵਰੀ
ਰਿਸ਼ਤੇਦਾਰ ਬਣ ਕੇ ਠੱਗੀ ਮਾਰਨ ਦੇ ਸਬੰਧ ’ਚ ਪੁਲੀਸ ਨੇ ਇੱਕ ਵਿਅਕਤੀ ਖ਼ਿਲਾਫ਼ ਧਾਰਾ 420 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ। ਸਾਈਬਰ ਕਰਾਈਮ ਕਪੂਰਥਲਾ ਵੱਲੋਂ ਯਸ਼ਪਾਲ ਅਟਵਾਲ ਵਾਸੀ ਸੁਭਾਸ਼ ਨਗਰ ਦੇ ਬਿਆਨਾਂ ’ਤੇ ਦਰਜ ਕੀਤੇ ਕੇਸ ਮੁਤਾਬਿਕ ਸ਼ਿਕਾਇਤਕਰਤਾ ਦੀ ਮਾਤਾ ਨਾਲ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਫ਼ੋਨ ਕਰਕੇ ਰਿਸ਼ਤੇਦਾਰ ਬਣ ਕੇ 2 ਲੱਖ 80 ਹਜ਼ਾਰ ਰੁਪਏ ਦੀ ਆਨਲਾਈਨ ਠੱਗੀ ਮਾਰੀ। ਇਸ ਸਬੰਧੀ ਪੁਲੀਸ ਨੇ ਧਨਮੋਲ ਸ਼ੁਕਲਾ ਵਾਸੀ ਹਰੀਜਨ ਬਸਤੀ ਰੋਹਤਕ ਰੋਡ ਦਿੱਲੀ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement
Advertisement