ਰਿਤਿਕ ਰੋਸ਼ਨ ਤੇ ਐੱਨਟੀਆਰ ਦੀ ‘ਵਾਰ-2’ ਦਾ ਟੀਜ਼ਰ ਰਿਲੀਜ਼
ਨਵੀਂ ਦਿੱਲੀ:
ਯਸ਼ ਰਾਜ ਫਿਲਮਜ਼ ਨੇ ਰਿਤਿਕ ਰੋਸ਼ਨ ਤੇ ਜੂਨੀਅਰ ਐੱਨਟੀਆਰ ਦੀ ‘ਵਾਰ-2’ ਦਾ ਟੀਜ਼ਰ ਨਸ਼ਰ ਕਰ ਦਿੱਤਾ ਹੈ, ਜਿਸ ’ਚ ਦੋਵੇਂ ਅਦਾਕਾਰ ਇਕ ਦੂਜੇ ਦੇ ਵਿਰੋਧੀ ਨਜ਼ਰ ਆ ਰਹੇ ਹਨ। ਅਯਾਨ ਮੁਖਰਜੀ ਵੱਲੋਂ ਨਿਰਦੇਸ਼ਿਤ, ਇਹ ਫਿਲਮ ਸਾਲ 2019 ’ਚ ਆਈ ਫਿਲਮ ‘ਵਾਰ’ ਦਾ ਸੀਕਵਲ ਹੈ। ਇਸ ਵਿੱਚ ਰਿਤਿਕ ਰੋਸ਼ਨ ਨੇ ਰਾਅ ਏਜੰਟ ਮੇਜਰ ਕਬੀਰ ਧਾਲੀਵਾਲ ਦੀ ਭੂਮਿਕਾ ਨਿਭਾਈ ਸੀ। ਟੀਜ਼ਰ ਐੱਨਟੀਆਰ ਦੀ ਆਵਾਜ਼ ਨਾਲ ਸ਼ੁਰੂ ਹੁੰਦਾ ਹੈ। ਦੱਸਣਯੋਗ ਹੈ ਕਿ ਇਸ ਫ਼ਿਲਮ ਰਾਹੀਂ ਐੱਨਟੀਆਰ ਬੌਲੀਵੁੱਡ ’ਚ ਡੈਬਿਊ ਕਰ ਰਿਹਾ ਹੈ। ਟੀਜ਼ਰ ਦੀ ਸ਼ੁਰੂਆਤ ’ਚ ਐੱਨਟੀਆਰ ਦੀ ਆਵਾਜ਼ ਗੂੰਜਦੀ ਹੈ,‘‘ਰਾਅ ਦੇ ਸਭ ਤੋਂ ਵਧੀਆ ਏਜੰਟ ਕਬੀਰ... ਹੁਣ ਨਹੀਂ! ਤੁਸੀਂ ਮੈਨੂੰ ਨਹੀਂ ਜਾਣਦੇ ਪਰ ਯੁੱਧ ਲਈ ਤਿਆਰ ਰਹੋ।’’ ਟੀਜ਼ਰ ਵਿੱਚ ਆਕਟੇਨ ਵਿਜ਼ੂਅਲ, ਐਕਸ਼ਨ ਸੀਨ ਹਨ ਅਤੇ ਦੋਵੇਂ ਮੁੱਖ ਕਿਰਦਾਰ ਇਕ ਦੂਜੇ ਦਾ ਸਾਹਮਣਾ ਕਰ ਰਹੇ ਹਨ। ਇਸ ਫਿਲਮ ’ਚ ਕਿਆਰਾ ਅਡਵਾਨੀ ਵੀ ਹੈ। 150 ਦਿਨਾਂ ਦੌਰਾਨ ਪੰਜ ਦੇਸ਼ਾਂ ਵਿੱਚ ਫਿਲਮ ਦੀ ਸ਼ੂਟਿੰਗ ਮੁਕੰਮਲ ਹੋਈ ਹੈ। ਇਹ ਫਿਲਮ ਇਸੇ ਸਾਲ 14 ਅਗਸਤ ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਹੋਵੇਗੀ। -ਪੀਟੀਆਈ