ਰਾਸ਼ਟਰਮੰਡਲ ਖੇਡਾਂ ਦੇ ਪ੍ਰਧਾਨ ਜੇਨਕਿੰਸ ਵੱਲੋਂ ਅਸਤੀਫ਼ਾ
05:15 AM Apr 16, 2025 IST
Advertisement
ਨਵੀਂ ਦਿੱਲੀ, 15 ਅਪਰੈਲ
ਕ੍ਰਿਸ ਜੇਨਕਿੰਸ ਨੇ ਰਾਸ਼ਟਰਮੰਡਲ ਖੇਡਾਂ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਖੇਡ ਸੰਸਥਾ ਨੇ ਰਾਸ਼ਟਰਮੰਡਲ ਖੇਡ ਅੰਦੋਲਨ ਵਿੱਚ ਉਨ੍ਹਾਂ ਦੀ ਸੇਵਾ ਅਤੇ ਅਹਿਮ ਯੋਗਦਾਨ ਦੀ ਸ਼ਲਾਘਾ ਕਰਦਿਆਂ ਅੱਜ ਇਹ ਐਲਾਨ ਕੀਤਾ। ਰਾਸ਼ਟਰਮੰਡਲ ਖੇਡਾਂ ਦੀ ਸੀਈਓ ਕੈਟੀ ਸੈਡਲੀਅਰ ਅਨੁਸਾਰ, ‘ਰਾਸ਼ਟਰਮੰਡਲ ਖੇਡਾਂ ਦੇ ਸੰਵਿਧਾਨ ਵਿੱਚ ਮੌਜੂਦਾ ਪ੍ਰਧਾਨ ਵੱਲੋਂ ਅਸਤੀਫ਼ਾ ਦਿੱਤੇ ਜਾਣ ’ਤੇ ਅੰਤਰਿਮ ਪ੍ਰਧਾਨ ਦੀ ਨਿਯੁਕਤੀ ਦੀ ਵਿਵਸਥਾ ਹੈ ਅਤੇ ਇਸ ਲਈ ਡੋਨਲਡ ਰੁਕਰੇ ਨੂੰ ਨਵੰਬਰ ਵਿੱਚ ਹੋਣ ਵਾਲੀ ਅਗਲੀ ਜਨਰਲ ਅਸੈਂਬਲੀ ਤੱਕ ਇਸ ਭੂਮਿਕਾ ਲਈ ਨਿਯੁਕਤ ਕੀਤਾ ਗਿਆ ਹੈ।’ ਜੇਨਕਿੰਸ ਨੇ ਕਿਹਾ, ‘ਮੈਂ ਰਾਸ਼ਟਰਮੰਡਲ ਖੇਡ ਫੈਡਰੇਸ਼ਨ ਦੇ ਆਪਣੇ ਸਹਿਯੋਗੀਆਂ ਅਤੇ ਦੋਸਤਾਂ ਦਾ ਧੰਨਵਾਦ ਕਰਦਾ ਹਾਂ।’ ਅੰਤਰਿਮ ਪ੍ਰਧਾਨ ਵਜੋਂ ਨਿਯੁਕਤੀ ਬਾਰੇ ਰੁਕਰੇ ਨੇ ਕਿਹਾ, ‘ਮੈਂ ਇਸ ਅਹੁਦੇ ’ਤੇ ਸੇਵਾਵਾਂ ਦੇਣ ਲਈ ਤਿਆਰ ਹਾਂ।’ -ਪੀਟੀਆਈ
Advertisement
Advertisement
Advertisement
Advertisement