ਰਾਵੀ ’ਚ ਡੁੱਬੇ ਸੂਰਿਆਂਸ਼ ਦਾ ਸੁਰਾਗ ਨਾ ਮਿਲਿਆ
04:53 AM Jul 03, 2025 IST
Advertisement
ਪਠਾਨਕੋਟ: ਮੁਕਤੇਸ਼ਵਰ ਮੰਦਰ ਵਿੱਚ ਮੱਥਾ ਟੇਕਣ ਦੌਰਾਨ ਰਾਵੀ ਦਰਿਆ ’ਚ ਨਹਾਉਂਦੇ ਸਮੇਂ ਡੁੱਬ ਗਏ ਪਠਾਨਕੋਟ ਦੇ 15 ਸਾਲਾ ਸੂਰਿਆਂਸ਼ ਦੀ ਲਾਸ਼ ਦਾ ਅੱਜ ਤੀਸਰੇ ਦਿਨ ਵੀ ਕੋਈ ਅਤਾ-ਪਤਾ ਨਹੀਂ ਲੱਗਾ। ਐੱਸਡੀਐੱਮ ਮੇਜਰ ਡਾਕਟਰ ਸੁਮਿਤ ਮੁਧ, ਤਹਿਸੀਲਦਾਰ ਮੁਨੀਸ਼ ਸ਼ਰਮਾ, ‘ਆਪ’ ਦੇ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ, ਐਡੀਸ਼ਨਲ ਐੱਸਐੱਚਓ ਸ਼ਾਹਪੁਰਕੰਢੀ ਸਬ-ਇੰਸਪੈਕਟਰ ਭੂਮਿਕਾ ਠਾਕੁਰ, ਏਐੱਸਆਈ ਜੋਗਿੰਦਰ ਸਿੰਘ ਅਤੇ ਹੋਰ ਪੁਲੀਸ ਪਾਰਟੀਆਂ ਮੌਕੇ ’ਤੇ ਪਹੁੰਚੀਆਂ ਅਤੇ ਐੱਸਡੀਆਰਐੱਫ ਟੀਮ ਤੋਂ ਜਾਣਕਾਰੀ ਲਈ ਅਤੇ ਸਰਚ ਅਪ੍ਰੇਸ਼ਨ ਨੂੰ ਸ਼ਾਹਪੁਰਕੰਢੀ ਬੈਰਾਜ ਡੈਮ ਦੀ ਝੀਲ ਤੱਕ ਲੈ ਕੇ ਜਾਣ ਲਈ ਕਿਹਾ। ਐੱਸਡੀਆਰਐੱਫ ਟੀਮ ਨੇ ਐੱਸਡੀਐੱਮ ਮੇਜਰ ਡਾਕਟਰ ਸੁਮਿਤ ਮੁਧ ਅਤੇ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਦੀ ਟੀਮ ਮੋਟਰਬੋਟ ਅਤੇ ਗੋਤਾਖੋਰਾਂ ਦੀ ਮਦਦ ਨਾਲ ਦਰਿਆ ਵਿੱਚ ਤਲਾਸ਼ੀ ਕਰ ਰਹੀ ਹੈ। ਐੱਸਡੀਆਰਐੱਫ ਟੀਮ ਇੰਚਾਰਜ ਸਬ-ਇੰਸਪੈਕਟਰ ਦੀਪਕ ਕੁਮਾਰ ਨੇ ਕਿਹਾ ਕਿ ਉਹ ਜੇਕਰ ਲੋੜ ਪਈ ਤਾਂ ਉਹ ਹੇਠਲੇ ਇਲਾਕਿਆਂ ਵਿੱਚ ਵੀ ਜਾਣਗੇ। -ਪੱਤਰ ਪ੍ਰੇਰਕ
Advertisement
Advertisement
Advertisement
Advertisement