ਰਾਜ ਪੱਧਰੀ ਖਾਦੀ ਮੇਲਾ ਸ਼ੁਰੂ
05:20 AM Feb 03, 2025 IST
Advertisement
ਪੀਪੀ ਵਰਮਾ
ਪੰਚਕੂਲਾ, 2 ਫਰਵਰੀ
ਰਾਜ ਪੱਧਰੀ ਖਾਦੀ ਅਤੇ ਪੀਐੱਮਈਜੀਪੀ ਦੀ ਸਾਂਝੀ ਪ੍ਰਦਰਸ਼ਨੀ ਸੈਕਟਰ-5 ਦੇ ਸ਼ਾਲੀਮਾਰ ਗਰਾਊਂਡ ਵਿਖੇ ਸ਼ੁਰੂ ਹੋਈ। ‘ਨਵੇਂ ਭਾਰਤ ਦੀ ਨਵੀਂ ਖਾਦੀ’ ਹੁਣ ਨਵੀਆਂ ਉਚਾਈਆਂ ’ਤੇ ਪਹੁੰਚਣ ਲਈ ਤਿਆਰ ਹੈ। ਇਹ ਮੇਲਾ ਕਾਰੀਗਰਾਂ ਅਤੇ ਉੱਦਮੀਆਂ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਹੈ, ਜਿੱਥੇ ਉਹ ਉਤਪਾਦ ਪੇਸ਼ ਕਰ ਰਹੇ ਹਨ। ਇਸ ਪ੍ਰਦਰਸ਼ਨੀ ਵਿੱਚ ਖਾਦੀ ਦੀਆਂ 46 ਯੂਨਿਟਾਂ ਅਤੇ ਪੀਐੱਮਈਜੀਪੀ ਦੀਆਂ 54 ਯੂਨਿਟਾਂ ਆਪਣੇ ਉਤਪਾਦ ਪ੍ਰਦਰਸ਼ਿਤ ਕਰ ਰਹੀਆਂ ਹਨ। 10 ਫਰਵਰੀ ਤੱਕ ਚੱਲਣ ਵਾਲੀ ਇਸ ਪ੍ਰਦਰਸ਼ਨੀ ਵਿੱਚ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਨਵੀਂ ਦਿੱਲੀ, ਨਾਗਪੁਰ, ਪੁਣੇ ਸਮੇਤ ਵੱਖ-ਵੱਖ ਰਾਜਾਂ ਤੋਂ 100 ਦੇ ਕਰੀਬ ਸਟਾਲ ਲਗਾਏ ਗਏ ਹਨ।
Advertisement
Advertisement
Advertisement