ਰਾਜਵਿੰਦਰ ਲੇਖਕ ਮੰਚ ਸਮਰਾਲਾ ਦੇ ਪ੍ਰਧਾਨ ਬਣੇ
ਪੱਤਰ ਪ੍ਰੇਰਕ
ਸਮਰਾਲਾ, 8 ਜੂਨ
ਲੇਖਕ ਮੰਚ ਸਮਰਾਲਾ (ਰਜਿ.) ਦਾ ਅੱਜ ਸਰਕਾਰੀ ਸਕੂਲ ਵਿਚ ਜਨਰਲ ਅਜਲਾਸ ਹੋਇਆ। ਜਿਸ ਵਿਚ ਦੋ ਸਾਲਾਂ ਦਾ ਸਮਾਂ ਪੁੱਗ ਜਾਣ ਉਪਰੰਤ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਦੀ ਸਰਪ੍ਰਸਤੀ ਹੇਠ ਮੰਚ ਦੇ ਨਵੇਂ ਔਹਦੇਦਾਰਾਂ ਦੀ ਚੋਣ ਕੀਤੀ ਗਈ। ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਦਲਜੀਤ ਸਿੰਘ ਸ਼ਾਹੀ ਨੇ ਦੋ ਸਾਲਾਂ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ ਗਈ। ਇਸੇ ਦੌਰਾਨ ਪਿਛਲੀ ਕਾਰਗੁਜ਼ਾਰੀ ਦੀ ਰਿਪੋਰਟ ਤੇ ਵੱਖ ਵੱਖ ਲੇਖਕਾਂ ਨੇ ਆਪੋ ਆਪਣੇ ਵਿਚਾਰ ਰੱਖੇ। ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਨਵੇਂ ਔਹਦੇਦਾਰਾਂ ਦਾ ਪੈਨਲ ਪੇਸ਼ ਕੀਤਾ, ਜਿਸ ਨੂੰ ਸਮੁੱਚੇ ਹਾਉਸ ਨੇ ਸਰਵਸੰਮਤੀ ਨਾਲ ਪਰਵਾਨ ਕਰ ਲਿਆ। ਪੈਨਲ ਮੁਤਾਬਕ ਸਰਪ੍ਰਸਤ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਅਤੇ ਐਡਵੋਕੇਟ ਦਲਜੀਤ ਸਿੰਘ ਸ਼ਾਹੀ, ਪ੍ਰਧਾਨ ਉੱਘੇ ਨਾਟਕਕਾਰ ਅਤੇ ਨਿਰਦੇਸ਼ਕ ਰਾਜਵਿੰਦਰ ਸਿੰਘ ਸਮਰਾਲਾ, ਸੀਨੀਅਰ ਮੀਤ ਪ੍ਰਧਾਨ ਪ੍ਰੋ ਡਾ. ਹਰਿੰਦਰਜੀਤ ਸਿੰਘ ਕਲੇਰ, ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬਾਗਲੀ, ਜਨਰਲ ਸਕੱਤਰ ਪੱਤਰਕਾਰ ਸੁਰਜੀਤ ਸਿੰਘ, ਸਕੱਤਰ ਅਤੇ ਵਿੱਤ ਸਕੱਤਰ ਹਰਜਿੰਦਰਪਾਲ ਸਿੰਘ ਅਤੇ ਪ੍ਰਚਾਰ ਸਕੱਤਰ ਕਰਮਜੀਤ ਸਿੰਘ ਬਾਸੀ ਚੁਣੇ ਗਏ। ਇਸ ਤੋਂ ਇਲਾਵਾ ਅਵਤਾਰ ਸਿੰਘ ਓਟਾਲਾਂ, ਕੇਵਲ ਕੁੱਲੇਵਾਲੀਆ, ਕਰਮ ਚੰਦ ਮੈਨੇਜਰ, ਕੇਵਲ ਸਿੰਘ ਮੰਜਾਲੀਆਂ, ਗੁਰਪ੍ਰੀਤ ਸਿੰਘ ਘੋਲੀ ਟੱਪਰੀਆਂ, ਲਖਬੀਰ ਸਿੰਘ ਸਾਬਕਾ ਮੁੱਖ ਅਧਿਆਪਕ, ਰਾਜਦੀਪ ਸਿੰਘ ਅਤੇ ਪੱਤਰਕਾਰ ਕੇਵਲ ਸਿੰਘ ਕੱਦੋਂ ਨੂੰ ਕਾਰਜਕਾਰਨੀ ਦੇ ਮੈਂਬਰ ਚੁਣਿਆ ਗਿਆ ਹੈ। ਉਪਰੰਤ ਕਵੀ ਗੋਸ਼ਠੀ ਵਿਚ ਰਚਨਾਵਾਂ ਦਾ ਦੌਰ ਚੱਲਿਆ ਜਿਸ ਵਿਚ ਗ਼ਜ਼ਲਗੋ ਅਮਰਿੰਦਰ ਸਿੰਘ ਸੋਹਲ, ਪ੍ਰਭਜੋਤ ਸਿੰਘ, ਜੱਸੀ ਢਿੱਲਵਾਂ ਅਤੇ ਕੇਵਲ ਕੁੱਲੇਵਾਲੀਆ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਜਿਹਨਾਂ ਉੱਤੇ ਉਸਾਰੂ ਬਹਿਸ ਹੋਈ। ਮੰਚ ਸੰਚਾਲਨ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਨੇ ਬਾਖੂਬੀ ਕੀਤਾ।