ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਐੱਸਸੀ ਵਿੰਗ ਦੇ ਸੂਬਾ ਸਹਿ ਪ੍ਰਧਾਨ ਰਵਿੰਦਰ ਹੰਸ ਭਗਵਾਨ ਵਾਲਮੀਕ ਤੀਰਥ (ਰਾਮ ਤੀਰਥ), ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਨਤਮਸਤਕ ਹੋਏ। ਉਨ੍ਹਾਂ ਪਿਛਲੇ ਦਿਨੀਂ ਪੰਜਾਬ ਸਰਕਾਰ ਵਿੱਚ ਡਾਇਰੈਕਟਰ ਐੱਸਸੀ ਲੈਂਡ ਫਾਇਨਾਂਸ ਕਾਰਪੋਰੇਸ਼ਨ ਵਜੋਂ ਨਿਯੁਕਤ ਕੀਤਾ ਗਿਆ ਸੀ। ਸ੍ਰੀ ਵਾਲਮੀਕ ਤੀਰਥ ਵਿਖੇ ਪਹੁੰਚਣ ’ਤੇ ਕਮਲ ਨਾਹਰ ਪ੍ਰਧਾਨ ਵਾਲਮੀਕ ਤੀਰਥ ਲੰਗਰ ਕਮੇਟੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਜ਼ਿਲ੍ਹਾ ਜਨਰਲ ਸਕੱਤਰ ਅੰਮ੍ਰਿਤਸਰ ਸ਼ਹਿਰੀ ਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਟਰੱਸਟੀ ਮੁਖਵਿੰਦਰ ਸਿੰਘ ਵਿਰਦੀ, ਸੰਨੀ ਪਹਿਲਵਾਨ, ਚਾਂਦ ਭੱਟੀ, ਵਿਸ਼ਾਲ ਮੱਟੂ, ਰਛਪਾਲ ਅਮਰਕੋਟ, ਮਨਜੀਤ ਸਿੰਘ, ਅਰਵਿੰਦਰ ਭਲਵਾਨ ਨਾਲ ਨਤਮਸਤਕ ਹੋਏ। -ਖੇਤਰੀ ਪ੍ਰਤੀਨਿਧ