ਪੱਤਰ ਪ੍ਰੇਰਕਪਟਿਆਲਾ, 28 ਜੂਨਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ ਦੀ ਮੀਟਿੰਗ ਪੰਜਾਬੀ ਯੂਨੀਵਰਸਿਟੀ ਦੇ ਦਰਪੇਸ਼ ਮਸਲਿਆਂ ਸਬੰਧੀ ਕੈਂਪਸ ਵਿਚ ਹੋਈ। ਮੋਰਚੇ ਦੇ ਆਗੂਆਂ ਨੇ ਅਥਾਰਿਟੀ ਵੱਲੋਂ ਯੂਨੀਵਰਸਿਟੀ ਵਿਖੇ 300 ਮੀਟਰ ਅੰਦਰ ਧਰਨੇ ਮੁਜ਼ਾਹਰੇ ਕਰਨ ਉੱਤੇ ਪਾਬੰਦੀ ਦੇ ਫ਼ੈਸਲੇ ਦਾ ਵਿਰੋਧ ਕੀਤਾ ਅਤੇ ਪ੍ਰਸ਼ਾਸਨ ਨੂੰ ਵਾਪਸ ਲੈਣ ਲਈ ਕਿਹਾ। ਮੀਟਿੰਗ ਵਿਚ ਅਧਿਆਪਕ ਆਗੂ ਡਾ ਰਾਜਦੀਪ ਸਿੰਘ ,ਪੈਨਸ਼ਨਰਜ਼ ਦੇ ਆਗੂ ਡਾ ਬਲਵਿੰਦਰ ਸਿੰਘ ਟਿਵਾਣਾ, ਮੁਲਾਜ਼ਮ ਆਗੂ ਗੁਰਪ੍ਰੀਤ ਜੌਹਨੀ, ਨਵਦੀਪ ਚਾਨੀ, ਰਾਜੇਸ਼ ਗੱਗੂ, ਸੰਦੀਪ ਕੁਮਾਰ, ਜਤਿੰਦਰ ਕਾਲਾ, ਧਰਮਿੰਦਰ ਪੰਨੂ, ਕੁਲਵਿੰਦਰ ਕਕਰਾਲਾ, ਅਮਨਦੀਪ ਸਿੰਘ, ਸੁਰਜੀਤ ਬਠਿੰਡਾ, ਇਕਬਾਲ ਖ਼ਾਨ, ਪ੍ਰਕਾਸ਼ ਧਾਲੀਵਾਲ ਵਿਦਿਆਰਥੀ ਜਥੇਬੰਦੀਆਂ ਐੱਸਐੱਫਆਈ ਤੋਂ ਜਤਿਨ, ਏਆਈਐੱਸਐੱਫ਼ ਤੋਂ ਪ੍ਰਿਤਪਾਲ ਸਿੰਘ, ਪੀਆਰਐੱਸਯੂ ਤੋਂ ਰਸ਼ਪਿੰਦਰ ਜਿੰਮੀ, ਪੀਐੱਸਯੂ (ਲਲਕਾਰ) ਤੋਂ ਦਿਲਪ੍ਰੀਤ, ਡਾ. ਰਾਜਦੀਪ ਸਿੰਘ ਹਾਜ਼ਰ ਸਨ।