For the best experience, open
https://m.punjabitribuneonline.com
on your mobile browser.
Advertisement

ਯੂਨੀਵਰਸਿਟੀਆਂ ਦੇ ਵਿਸਥਾਰ ਨੂੰ ਮਨਜ਼ੂਰੀ

05:36 AM Apr 07, 2025 IST
ਯੂਨੀਵਰਸਿਟੀਆਂ ਦੇ ਵਿਸਥਾਰ ਨੂੰ ਮਨਜ਼ੂਰੀ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਅਪਰੈਲ
ਨਰੇਲਾ ਵਿੱਚ ਬਣਨ ਵਾਲੇ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ (ਆਈਪੀਯੂ) ਤੇ ਇੰਦਰਾ ਗਾਂਧੀ ਦਿੱਲੀ ਤਕਨੀਕੀ ਮਹਿਲਾ ’ਵਰਸਿਟੀ (ਆਈਜੀਡੀਟੀਯੂਡਬਲਿਊ) ਦੇ ਕੈਂਪਸ ਲਈ ਰਸਤਾ ਸਾਫ਼ ਹੋ ਗਿਆ ਹੈ। ਦਿੱਲੀ ਸਰਕਾਰ ਨੇ ਵਿੱਤੀ ਸਾਲ 2025-26 ਲਈ ਦਿੱਲੀ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਵੱਖ-ਵੱਖ ਯੋਜਨਾਵਾਂ ਲਈ ਵੱਡਾ ਬਜਟ ਅਲਾਟ ਕੀਤਾ ਹੈ। ਕੈਂਪਸ ਦੇ ਨਿਰਮਾਣ ਲਈ ਆਈਪੀਯੂ ਨੂੰ ਨਰੇਲਾ ਵਿੱਚ 22 ਏਕੜ ਜ਼ਮੀਨ ਅਲਾਟ ਕੀਤੀ ਗਈ ਹੈ। ਆਈਪੀਯੂ ਦੇ ਵਾਈਸ ਚਾਂਸਲਰ ਪ੍ਰੋ. ਡਾ. ਮਹੇਸ਼ ਵਰਮਾ ਨੇ ਕਿਹਾ ਕਿ ਇਹ ਬਜਟ ਫਿਲਹਾਲ ਸਾਰੀਆਂ ਯੂਨੀਵਰਸਿਟੀਆਂ ਦਾ ਸਾਂਝਾ ਬਜਟ ਹੈ। ਜਲਦੀ ਹੀ ਸਾਨੂੰ ਪਤਾ ਲੱਗੇਗਾ ਕਿ ਸਾਡੀ ਯੂਨੀਵਰਸਿਟੀ ਲਈ ਕਿੰਨਾ ਬਜਟ ਅਲਾਟ ਕੀਤਾ ਗਿਆ ਹੈ। ਇਸ ਬਜਟ ਨਾਲ ਸਾਡੇ ਨਰੇਲਾ ਕੈਂਪਸ ਦੀ ਉਸਾਰੀ ਦਾ ਰਾਹ ਪੱਧਰਾ ਹੋ ਗਿਆ ਹੈ। ਜ਼ਮੀਨ ਅਤੇ ਪੈਸਾ ਮਿਲਦੇ ਹੀ ਕੈਂਪਸ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

Advertisement

Advertisement
Advertisement
Advertisement
Author Image

Gopal Chand

View all posts

Advertisement