ਯੂਨੀਵਰਸਲ ਕਾਲਜ ਤੇ ਆਈਟੀਆਈ ਪਾਤੜਾਂ ’ਚ ਰੁਜ਼ਗਾਰ ਮੇਲਾ
ਪਾਤੜਾਂ: ਇਥੋਂ ਦੇ ਯੂਨੀਵਰਸਲ ਕਾਲਜ ਅਤੇ ਆਈਟੀਆਈ ਪਾਤੜਾਂ ਵਿੱਚ ਰੁਜ਼ਗਾਰ ਮੇਲਾ ਲਗਾਇਆ ਗਿਆ। ਮੇਲੇ ਵਿੱਚ ਪੁਹੰਚੀਆਂ 30 ਕੰਪਨੀਆਂ ਦਾ ਪ੍ਰਬੰਧਕਾਂ ਨੇ ਸਵਾਗਤ ਕੀਤਾ। ਕਾਲਜ ਦੇ ਚੇਅਰਮੈਨ ਬਲਜੀਤ ਸਿੰਘ ਦੱਸਿਆ ਕਿ ਐਲਆਈਸੀ ਪਾਤੜਾਂ, ਨਿਊ ਵਿਸ਼ਵਕਰਮਾ, ਮਲਕੀਤ ਐਗਰੋ ਇੰਡ., ਵਰਦਾਨ ਹਸਪਤਾਲ, ਰੂਬਲ ਹੇਅਰ ਸਟੂਡਿਓ, ਬਲੈਜ਼ਾ ਸੈਲੂਨ, ਲੱਕੀ ਮੇਕਓਵਰ, ਮਹਿੰਦਰਾ, ਸਮੀਰ ਬੂਟੀਕ, ਜੀਐੱਸ ਐਲੀਓ, ਈਸ਼ਵਰ ਫਾਰਮਲਾਈਨ, ਪਟਿਆਲਾ ਮਲਟੀ ਸਪੈਸ਼ਿਲੀਟੀ ਹਸਪਤਾਲ, ਮਾਰੂਤੀ ਸਜੂਕੀ, ਅਸ਼ੋਕ ਲੀਲੈਂਡ, ਈਸ਼ਰ ਸਰਵਿਸ ਸੈਂਟਰ, ਕੋਟਕ ਮਹਿੰਦਰਾ ਬੈਂਕ, ਆਈਆਈਐੱਫਐੱਲ ਫਾਈਨੈੱਸ, ਸਵਰਾਜ ਟਰੈੱਕਟਰ, ਵਰਧਮਾਨ, ਐੱਮਕੇ ਗਰੁੱਪ, ਅਸ਼ੋਕਾ ਫਲੈਕਸ, ਟੀ ਸਿਟੀ ਆਦਿ ਨਾਮੀ ਕੰਪਨੀਆਂ ਤੇ 700 ਤੋ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੌਰਾਨ ਸੈਕਟਰੀ ਪਰਮਿੰਦਰ ਸਿੰਘ ਘੱਗਾ, ਕਾਲਜ ਦੇ ਵਾਇਸ ਚੇਅਰਮੈਨ ਵੀਰਇੰਦਰ ਸਿੰਘ ਧਾਲੀਵਾਲ ਨੇ ਰੁਜ਼ਗਾਰ ਲਈ ਚੁਣੇ ਗਏ ਬੱਚਿਆਂ ਨੂੰ ਨਿਯੁਕਤੀ ਪੱਤਰ ਵੰਡੇ। ਯੂਨੀਵਰਸਲ ਕਾਲਜ ਦੇ ਡਾਇਰੈਕਟਰ ਡਾ. ਅਮਰੀਸ਼ ਧਵਨ ਅਤੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਕੰਪਨੀਆਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ