ਯੂਨਾਈਟਿਡ ਯੂਥ ਫੈਡਰੇਸ਼ਨ ਵੱਲੋਂ ਅਟਵਾਲ ਦਾ ਸਨਮਾਨ
06:35 AM Apr 15, 2025 IST
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਅਪਰੈਲ
ਯੂਨਾਈਟਿਡ ਯੂਥ ਫੈਡਰੇਸ਼ਨ ਅਤੇ ਦਲੇਅ ਡੇਅਰੀ ਵੱਲੋਂ ਗੁਰਦੁਆਰਾ ਮੰਜੀ ਸਾਹਿਬ, ਆਲਮਗੀਰ ਦੇ ਮੋੜ ’ਤੇ ਠੰਢੇ ਜਲ ਅਤੇ ਜਲਜ਼ੀਰਾ ਦੀ ਛਬੀਲ ਲਗਾਈ ਗਈ। ਇਸ ਮੌਕੇ ਫੈੱਡਰੇਸ਼ਨ ਦੇ ਪ੍ਰਧਾਨ ਸੋਹਣ ਸਿੰਘ ਗੋਗਾ ਨੇ ਦੱਸਿਆ ਕਿ ਪਿਛਲੇ ਇੱਕ ਦਹਾਕੇ ਤੋਂ ਲਗਾਤਾਰ ਹਰ ਸਾਲ ਇਸ ਅਸਥਾਨ ਤੇ ਗਰਮੀ ਦੇ ਮੌਸਮ ਦੌਰਾਨ ਛਬੀਲ ਲਗਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰਜਾਂ ਵਿੱਚ ਸੁਰਜੀਤ ਸਿੰਘ ਦਲੇਅ ਡੇਅਰੀ ਅਤੇ ਅੰਮ੍ਰਿਤਪਾਲ ਕੌਰ ਐੱਨਆਰਆਈ ਪ੍ਰੀਵਾਰ ਵੱਲੋਂ ਵੱਡਮੁੱਲਾ ਯੋਗਦਾਨ ਦਿੱਤਾ ਗਿਆ ਹੈ। ਇਸ ਮੌਕੇ ਵਿਸ਼ੇਸ ਤੌਰ ’ਤੇ ਹਾਜ਼ਰ ਹੋਏ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਮਟਵਾਲ ਦਾ ਪ੍ਰਬੰਧਕਾਂ ਨੇ ਸਨਮਾਨ ਕੀਤਾ।
Advertisement
Advertisement
Advertisement
Advertisement