ਯੂਕਰੇਨੀ ਸ਼ਹਿਰ ’ਤੇ ਹਮਲੇ ’ਚ 34 ਵਿਅਕਤੀ ਹਲਾਕ
04:01 AM Apr 14, 2025 IST
Advertisement
ਕੀਵ, 13 ਅਪਰੈਲ
ਯੂਕਰੇਨੀ ਸ਼ਹਿਰ ਸੂਮੀ ’ਤੇ ਰੂਸ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ’ਚ 34 ਵਿਅਕਤੀ ਮਾਰੇ ਗਏ ਹਨ। ਲੋਕ ਜਦੋਂ ਪਾਮ ਸੰਡੇ ਮਨਾਉਣ ਲਈ ਇਕੱਠੇ ਹੋਏ ਤਾਂ ਦੋ ਬੈਲਿਸਟਿਕ ਮਿਜ਼ਾਈਲਾਂ ਸ਼ਹਿਰ ’ਚ ਆ ਕੇ ਡਿੱਗੀਆਂ। ਵੀਡੀਓ ਫੁਟੇਜ ’ਚ ਦਿਖਾਈ ਦੇ ਰਿਹਾ ਹੈ ਕਿ ਮਲਬੇ ’ਚ ਕੁਝ ਲੋਕ ਡਿੱਗੇ ਹੋਏ ਹਨ ਅਤੇ ਉਥੋਂ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ। ਗ੍ਰਹਿ ਮਾਮਲਿਆਂ ਬਾਰੇ ਮੰਤਰੀ ਇਹੋਰ ਕਲਾਈਮੇਂਕੋ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਹਮਲੇ ’ਚ 10 ਬੱਚਿਆਂ ਸਮੇਤ 117 ਵਿਅਕਤੀ ਜ਼ਖ਼ਮੀ ਹੋਏ ਹਨ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਸਿਰਫ਼ ਮਾੜੀ ਸੋਚ ਵਾਲੇ ਹੀ ਅਜਿਹੇ ਹਮਲੇ ਕਰ ਸਕਦੇ ਹਨ। ਸੂਮੀ ’ਤੇ ਹੋਇਆ ਹਮਲਾ ਪਿਛਲੇ ਇਕ ਹਫ਼ਤੇ ’ਚ ਦੂਜਾ ਵੱਡਾ ਹਮਲਾ ਹੈ। ਇਸ ਤੋਂ ਪਹਿਲਾਂ 4 ਅਪਰੈਲ ਨੂੰ ਜ਼ੇਲੈਂਸਕੀ ਦੇ ਗ੍ਰਹਿ ਨਗਰ ਕ੍ਰਿਵੀ ਰੀਹ ’ਤੇ ਹੋਏ ਹਮਲੇ ’ਚ 9 ਬੱਚਿਆਂ ਸਮੇਤ 20 ਵਿਅਕਤੀ ਮਾਰੇ ਗਏ ਸਨ। -ਏਪੀ
Advertisement
Advertisement
Advertisement
Advertisement