ਯੂਕਰੇਨੀ ਡਰੋਨ ਵੱਲੋਂ ਰੂਸੀ ਪਲਾਂਟ ’ਤੇ ਹਮਲਾ
05:51 AM Jul 02, 2025 IST
ਯੂਕਰੇਨੀ ਹਮਲੇ ਵਿੱਚ ਨੁਕਸਾਨੀਆਂ ਗਈਆਂ ਦੋਨੇਤਸਕ ਵਿਚਲੀਆਂ ਦੁਕਾਨਾਂ ਅੱਗੇ ਸੈਲਫੀ ਲੈਂਦਾ ਇੱਕ ਵਿਅਕਤੀ। -ਫੋਟੋ: ਰਾਇਟਰਜ਼
Advertisement
ਕੀਵ, 1 ਜੁਲਾਈ
ਯੂਕਰੇਨ ਤੋਂ ਲਗਪਗ 1300 ਕਿਲੋਮੀਟਰ ਦੂਰ ਯੂਕਰੇਨੀ ਡਰੋਨ ਵੱਲੋਂ ਰੂਸੀ ਉਦਯੋਗਿਕ ਪਲਾਂਟ ’ਤੇ ਕੀਤੇ ਹਮਲੇ ਵਿੱਚ ਕਈ ਜ਼ਖ਼ਮੀ ਹੋ ਗਏ। ਇਜ਼ੇਵਸਕ ਦੇ ਖੇਤਰੀ ਗਵਰਨਰ ਅਲੈਕਜ਼ੈਂਡਰ ਬਰੇਚਲੋਵ ਨੇ ਦੱਸਿਆ ਕਿ ਮਾਸਕੋ ਤੋਂ ਲਗਪਗ ਇੱਕ ਹਜ਼ਾਰ ਕਿਲੋਮੀਟਰ ਪੂਰਬ ਵਿੱਚ ਇਜ਼ੇਵਸਕ ਵਿੱਚ ਉਦਯੋਗਿਕ ਪਲਾਂਟ ’ਤੇ ਯੂਕਰੇਨੀ ਡਰੋਨ ਨੇ ਹਮਲਾ ਕੀਤਾ, ਜਿਸ ਵਿੱਚ ਕਈ ਜ਼ਖ਼ਮੀ ਹੋ ਗਏ ਅਤੇ ਪਲਾਂਟ ਵਿੱਚ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਪਲਾਂਟ ਦੇ ਕਰਮਚਾਰੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਹ ਹਮਲਾ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਵੱਲੋਂ ਹਥਿਆਰਾਂ ਨੂੰ ਵਿਕਸਤ ਕਰਨ ਨੂੰ ਪਹਿਲ ਦੇਣ ਅਤੇ ਰੂਸ ਵੱਲੋਂ ਜੂਨ ਮਹੀਨੇ ਇਸ ਗੁਆਂਢੀ ਮੁਲਕ ਨੂੰ ਵੱਡੇ ਪੱਧਰ ’ਤੇ ਡਰੋਨਾਂ ਰਾਹੀਂ ਨਿਸ਼ਾਨਾ ਬਣਾਏ ਜਾਣ ਮਗਰੋਂ ਹੋਇਆ ਹੈ। -ਏਪੀ
Advertisement
Advertisement
Advertisement
Advertisement