ਯੁੱਧ ਨਸ਼ਿਆਂ ਵਿਰੁੱਧ: ਪੁਲੀਸ ਵੱਲੋਂ ਜੰਡਿਆਲਾ ਗੁਰੂ ਵਿੱਚ ਤਲਾਸ਼ੀ ਮੁਹਿੰਮ
05:58 AM Jul 01, 2025 IST
ਐਸਐਸਪੀ ਮਨਿੰਦਰ ਸਿੰਘ, ਐਸਪੀ ਅਦਿਤਿਆ ਵਾਰੀਅਰ ਪੁਲੀਸ ਪਾਰਟੀ ਦੇ ਨਾਲ ਆਪਰੇਸ਼ਨ ਕਾਸੋ ਤਹਿਤ ਕਾਰਵਾਈ ਕਰਨ ਮੌਕੇ।-ਫੋਟੋ:ਬੇਦੀ
Advertisement
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 30 ਜੂਨ
ਅੰਮ੍ਰਿਤਸਰ ਦਿਹਾਤੀ ਪੁਲੀਸ ਵੱਲੋਂ ਜੰਡਿਆਲਾ ਗੁਰੂ ਵਿੱਚ ਐੱਸਐੱਸਪੀ ਮਨਿੰਦਰ ਸਿੰਘ ਅਤੇ ਐੱਸਪੀ ਇਨਵੈਸਟੀਗੇਸ਼ਨ ਆਦਿੱਤਿਆ ਵਾਰੀਅਰ ਦੀ ਅਗਵਾਈ ਹੇਠ ਅਪਰੇਸ਼ਨ ਕਾਸੋ ਹੇਠ ਕਾਰਵਾਈ ਕਰਦਿਆਂ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਸਬੰਧੀ ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਸਥਾਨਕ ਮੁਹੱਲਾ ਸ਼ੇਖੂਪੁਰਾ ਵਿੱਚ ਆਪਰੇਸ਼ਨ ਕਾਸੋ ਚਲਾਇਆ ਜਾ ਰਿਹਾ ਹੈ। ਇਸ ਤਹਿਤ ਨਸ਼ਾ ਵੇਚਣ ਵਾਲਿਆਂ ਅਤੇ ਭਗੌੜੇ ਹੋਏ ਲੋਕਾਂ ਦੇ ਘਰਾਂ ਵਿੱਚ ਛਾਪੇ ਮਾਰ ਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਅਪਰੇਸ਼ਨ ਕਾਸੋ ਤਹਿਤ ਘਰਾਂ ਵਿੱਚ ਤਲਾਸ਼ੀ ਅਭਿਆਨ ਜਾਰੀ ਰਹੇਗਾ ਅਤੇ ਇਸ ਵਿੱਚ ਪੁਲੀਸ ਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਐੱਸਐੱਸਪੀ ਨੇ ਕਿਹਾ ਕਿ ਪੁਲੀਸ ਦਾ ਵਾਅਦਾ ਹੈ ਕਿ ਨਸ਼ਾ ਤਸਕਰੀ ਕਰਨ ਵਾਲੇ ਅਤੇ ਹੋਰ ਮਾੜੇ ਅਨਸਰਾਂ ਨੂੰ ਉਹ ਜੰਡਿਆਲਾ ਗੁਰੂ ਵਿੱਚ ਸਿਰ ਨਹੀਂ ਚੁੱਕਣ ਦੇਣਗੇ।
Advertisement
Advertisement
Advertisement
Advertisement